ਅਟਵਾਲ ਪਰਿਵਾਰ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ-
ਵੈਨਕੂਵਰ,20 ਜੁਲਾਈ (ਮਲਕੀਤ ਸਿੰਘ)- ਬੀਤੇ ਦਿਨ ਭਾਰਤ ਦੇ ਸਾਬਕਾ ਡਿਪਟੀ ਸਪੀਕਰ ਸ ਚਰਨਜੀਤ ਸਿੰਘ ਅਟਵਾਲ ਦਾ ਕੈਨੇਡਾ ਦੇ ਸਰੀ ਸ਼ਹਿਰ ‘ਚ ਪਹੁੰਚਣ ਤੇ ਉਹਨਾਂ ਦੇ ਸਨੇਹੀਆਂ, ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨਾਂ ਦੇ ਪਰਿਵਾਰ ਵੱਲੋਂ ਪਹਿਲਾਂ ਐਡਮਿੰਟਨ ਅਤੇ ਬਾਅਦ ਵਿੱਚ ਸਰੀ ਸਥਿਤ ਰਿਹਾਇਸ਼ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਉਪਰੰਤ ਬਰੁੱਕਸਾਈਡ ਗੁਰਦੁਆਰਾ ਸਾਹਿਬ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ ਗਈ। ਇਸ ਮੌਕੇ ਤੇ ਸ.ਚਰਨਜੀਤ ਸਿੰਘ ਅਟਵਾਲ ਇਲਾਵਾ ਕੰਸਰਵੇਟਿਵ ਐਮ ਪੀ ਟਿਮ ਉੱਪਲ, ਲਿਬਰਲ ਐਮ ਪੀ ਸੁੱਖ ਧਾਲੀਵਾਲ, ਜਸਜੀਤ ਸਿੰਘ ਅਟਵਾਲ, ਜਸ਼ਨਰੀਤ ਸਿੰਘ ਬੈਂਸ ,ਅਮਨਪ੍ਰੀਤ ਸਿੰਘ ਦਾਖਾ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਬੀਰ ਸਿੰਘ ਚਾਨਾ ਅਤੇ ਮਠਾੜੂ ਪਰਿਵਾਰ ਦੇ ਮੈਂਬਰਾਂ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਪਰਿਵਾਰ ਵਲੋਂ ਸ ਚਰਨਜੀਤ ਸਿੰਘ ਅਟਵਾਲ ਦੀ ਬੇਟੀ ਤ੍ਰਿਪਤ ਅਟਵਾਲ ਨੇ ਆਈਆਂ ਸੰਗਤਾਂ ਅਤੇ ਸ਼ਖਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।






