Jul 21, 2026

ਵੈਨਕੂਵਰ,  (ਮਲਕੀਤ ਸਿੰਘ) – ਕੈਨੇਡਾ ਦੀ 16 ਸਾਲਾ ਗੋਲਫਰ ਕਲੇਰੀਲੇਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂ.ਐਸ. ਗਰਲਜ਼ ਜੂਨੀਅਰ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। ਫਾਈਨਲ ਮੁਕਾਬਲੇ ਵਿੱਚ ਉਸ ਨੇ ਅਮਰੀਕਾ ਦੀ ਅਮੇਲੀ ਜ਼ਾਲਸਮੈਨ ਨੂੰ ਹਰਾਕੇ ਇਹ ਉਪਲਬਧੀ ਹਾਸਲ ਕੀਤੀ ਹੈ ।

ਇਸ ਜਿੱਤ ਨਾਲ ਕੈਨੇਡਾ ਨੇ ਲਗਾਤਾਰ ਦੂਜੇ ਸਾਲ ਇਹ ਵੱਕਾਰੀ ਖ਼ਿਤਾਬ ਆਪਣੇ ਨਾਮ ਕੀਤਾ ਹੈ। ਇਸ ਤੋਂ ਪਹਿਲਾਂ 2025 ਵਿੱਚ ਕੈਨੇਡਾ ਦੀ ਐਫਰੋਡਾਈਟੀ ਡੈਂਗ ਨੇ ਇਹ ਚੈਂਪੀਅਨਸ਼ਿਪ ਜਿੱਤੀ ਸੀ।

ਕਲੇਰੀਲੇਨ ਦੀ ਇਸ ਕਾਮਯਾਬੀ ਨੂੰ ਕੈਨੇਡੀਅਨ ਗੋਲਫ ਲਈ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਖੇਡ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਨੌਜਵਾਨ ਖਿਡਾਰਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ਆਪਣੀ ਮਿਹਨਤ ਅਤੇ ਹੁਨਰ ਨਾਲ ਕੈਨੇਡਾ ਦਾ ਨਾਮ ਅੰਤਰਰਾਸ਼ਟਰੀ ਪੱਧਰ ‘ਤੇ ਰੌਸ਼ਨ ਕੀਤਾ ਹੈ।
ਕੈਪਸ਼ਨ  ਖਿਡਾਰਨ ਕਿਲੇਰੀਲੇਨ ਦੀ ਇੱਕ ਤਸਵੀਰ

Leave a Reply

Your email address will not be published. Required fields are marked *