Jul 21, 2026

ਲੇਖਕ ਮਲਕੀਤ ਮਾਹੀ ਖਰੜ (ਮੋਹਾਲੀ )ਮੋਬਾ. 9417082829–
ਪੰਜਾਬੀ ਗਾਇਕੀ ਅੰਬਰ ਤੇ ਪਿਛਲੇ ਕਰੀਬ ਦੋ ਢਾਈ ਦਹਾਕਿਆਂ ਤੋਂ ਇੱਕ ਅਜਿਹਾ  ਸਿਤਾਰਾ ਟਿਮ ਟਿਮਾ ਰਿਹਾ ਹੈ ਜਿਸ ਦੀ ਲੋਅ ਭਾਵੇਂ ਅਜੇ ਪੂਰੇ ਵਿਸ਼ਵ ਪੱਧਰੀ ਨਹੀਂ ਫੈਲੀ, ਪਰ ਉਸਦੀ ਚਮਕ ਚ ਖੋਟ ਨਹੀਂ ਜਿਸ ਦਾ ਨਾਂ ਹੈ ਜਗਪਾਲ ਸ਼ੇਰਾ, ਜਿਹਦੇ ਗਲੇ ਚ ਰੱਬ ਨੇ ਦਮਦਾਰ ਤੇ ਸੁਰੀਲੀ ਆਵਾਜ਼ ਦਾ ਖਜ਼ਾਨਾ ਭਰਿਆ ਹੈ। ਚਾਰ ਕੁ ਦਰਜਨ ਦੇ ਕਰੀਬ ਗੀਤ ਰਿਕਾਰਡ ਕਰਵਾ ਕੇ ਵੀ ਜਦੋਂ ਕਿਸੇ ਕਲਾਂ ਪਾਰਖੂ ਦੀ ਨਜ਼ਰ ਸਵੱਲੀ ਨਾ ਹੋਈ ਤਾਂ,ਵਕਤੀ ਤੰਗੀਆਂ  ਤਰੁਸੀਆਂ
ਦੀਆਂ ਅੱਟਕਲਾਂ ਵੀ ਉਸ ਦਾ ਰਾਹ ਨਾ ਰੋਕ ਸਕੀਆਂ ਤਾਂ ਵੀ ਇਸ ਸ਼ੇਰ ਨੇ ਗਾਉਣਾ ਨਹੀਂ ਛੱਡਿਆ ਕਿਉਂਕਿ ਸ਼ੇਰ ਪਿੰਜਰੇ ਵਿੱਚ ਵੀ,ਦਹਾੜਨਾ ਨਹੀ ਭੁੱਲਦੇ ਜਗਪਾਲ ਸ਼ੇਰਾ ਉਹ ਨਾਂ ਹੈ ਜਿਸ ਨੇ ਸਾਬਤ ਕੀਤਾ ਕਿ ਮਸ਼ਹੂਰੀ ਨਾ ਮਿਲਣ ਦਾ ਮਤਲਬ ਇਹ ਨਹੀਂ ਕਿ ਉਸਦੀ ਕਲਾ ਚ ਕੋਈ ਕਮੀ ਹੈ ਬਲਕਿ ਕਈ ਵਾਰ ਹੀਰੇ ਨੂੰ ਜੌਹਰੀ ਮਿਲਣ ਚ ਵਕਤ ਲੱਗ ਜਾਂਦਾ ਹੈ। ਉਸ ਦਾ ਹਰ ਗੀਤ ਚੀਕ ਚੀਕ ਕੇ ਕਹਿੰਦਾ ਹੈ ਮੈਂ ਹਾਰ ਨੀ ਮੰਨੀ ਮੈਂ ਅਜੇ ਵਧੀਆ ਮੌਕੇ ਦੀ ਭਾਲ ਚ, ਹਾਂ।
ਲੁਧਿਆਣੇ ਜ਼ਿਲ੍ਹੇ ਦੀ ਹੱਦ ਵਿੱਚ ਪ੍ਰਸਿੱਧ ਇਤਿਹਾਸਿਕ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਤੋਂ ਪੰਜ ਕੁ ਕਿਲੋਮੀਟਰ ਦੀ ਵਿੱਥ ਤੇ ਵਸੇ ਗਿੱਦਰ ਪਿੰਡ ਦੇ ਵਸਨੀਕ ਦਿਲਵਰ ਹੁਸੈਨ ਪਿਤਾ ਤੇ ਸੱਤਿਆ ਦੇਵੀ ਮਾਤਾ ਦੇ ਪਰਿਵਾਰ ਵਿੱਚ ਜੰਮੇ ਪਲੇ ਸ਼ੇਰੇ ਦਾ ਕਹਿਣਾ ਕਿ ਉਝ ਤੇ ਉਹ ਪੰਜਾਬ ਦੇ ਕਈ ਨਾਮੀ ਗਰਾਮੀ ਸੱਭਿਆਚਾਰਕ ਮੇਲਿਆਂ ਦੀਆਂ ਸਟੇਜਾਂ ਤੋਂ ਰੱਜ ਕੇ ਗਾ ਚੁੱਕਿਆ ਹੈ ਹਾਲਾਂ ਕਿ ਉਸਦੀ ਕੈਸਟ ਕਲਚਰ ਵਿੱਚ ਸਾਲ 2006 ਵਿੱਚ ਅੱਠ ਡਿਊਟ ਗੀਤਾਂ ਦੀ ਕੈਸਟ” ਜਿੰਦਗੀ “ਜਿਸ ਵਿੱਚ ਪ੍ਰਸਿੱਧ ਸੁਰੀਲੀ ਗਾਇਕਾ ਪ੍ਰਵੀਨ  ਭਾਰਟਾ  ਨਾਲ ਉਸਨੇ ਪੂਰਾ ਭਿੜ ਕੇ ਗਾਇਆ ਜਿਸ ਵਿੱਚ ਗੀਤਾਂ ਨੂੰ ਭਾਵੇਂ ਕਿ ਉਸ ਵੇਲੇ ਨਵੇਂ ਗੀਤਕਾਰਾਂ ਚੋਂ ਜਗਰੂਪ ਰੂਪਾ, ਜਗਾ ਰਮੂਵਾਲ, ਮੋਹਣ ਘੱਵਦੀ , ਸੋਨਾ ਡੇਲੋਂ ਵਾਲ,ਜਿੰਮੀ ਮੰਡੀ ਵਾਲਾ, ਕਾਕੀ ਰਕਬੇ ਵਾਲਾ ਤੇ ਬਾਦਲ ਘੱਵਦੀ ਨੇ ਲਿਖਿਆ ਸੀ ਨਿਰਸੰਦੇਹ ਸਰੋਤਿਆਂ ਨੇ ਗੀਤਾਂ ਨੂੰ ਰੱਜਵਾਂ ਪਿਆਰ ਵੀ ਦਿੱਤਾ ਪਰ ਉਹ ਗੱਲ ਨਾ ਬਣ ਸਕੀ ਹੱਠ ਦੇ ਪੱਕੇ ਸ਼ੇਰੇ ਨੇ ਕਦੇ ਫਿਰ ਵੀ ਪਿਛਾਹ ਮੁੜ ਕੇ ਨਹੀਂ ਦੇਖਿਆ ਕਿਸੇ ਨਾ ਕਿਸੇ ਤਰਾਂ ਜਦੋ ਜਹਿਦ ਵਿੱਚ ਲੱਗਾ ਰਿਹਾ ਜਿਸਦੇ ਫੱਲ ਸਰੂਪ ਉਹ ਹੁਣ ਤੱਕ ਚਾਰ ਕੁ ਦਰਜਨ ਦੇ ਕਰੀਬ ਸੋਲੋ, ਡਿਊਟ ਤੇ ਧਾਰਮਿਕ ਗੀਤ ਰਿਕਾਰਡ ਕਰਵਾ ਚੁੱਕਿਆ ਹੈ ਜਿਹਨਾਂ ਚੋਂ ਖਾਸ ਕਰਕੇ ਬੀਟ ਸੌਂਗ “ਨੀਅਤ” ਸੈਡ ਸੌਂਗ “ਸਾਂਝ “ਤੇ “ਅੱਖੀਆਂ ਰੋਂਦੀਆਂ ਰਹਿੰਦੀਆਂ,  ਮਾਪਿਆਂ ਦੀ ਛਾਂਅ “2025”ਚ ਨਵੇਂ ਸਾਲ ਤੇ ਪ੍ਰੋਗਰਾਮ” ਨੱਚੀ ਕੁੜੀ ਫੁੱਲ ਵਰਗੀ “ਤੋਂ ਇਲਾਵਾ ਸਰਦਾਰ ਜੀ, ਬਾਪੂ ਹੋਵੇ ਸਿਰ ਤੇ, ਤੋਂ ਇਲਾਵਾ ਧਾਰਮਿਕ ਗੀਤਾਂ ਚੋਂ ਭਾਈ ਮਤੀ ਦਾਸ,ਸਦਕੇ ਜਾਵਾਂ ਯੋਧਿਆ,ਕੰਧੇ ਸਰਹੰਦ ਦੀਏ, ਸੂਫੀ ਸੌਂਗ “ਮੈਂ ਸਾਈਆਂ ਦੇ ਨਾਲ ਲਾਈਆਂ” ਤੇ “ਕਾਂਸੀ ਵਿੱਚ ਲੰਗਰ” ਅਤੇ ਮਾਤਾ ਦੀਆਂ ਭੇਟਾਂ “ਦਰਾਂ ਤੇ ਪਿਪਲੀ,ਅਤੇ “ਦਾਤੀਏ ਭਰ ਝੋਲੀ “ਗਾ ਚੁੱਕੇ ਸ਼ੇਰੇ ਦਾ ਕਹਿਣਾ ਕਿ ਫੱਲ ਦੇਨਾ ਨਾ ਦੇਨਾ ਕੁਦਰਤ ਦੇ ਹੱਥ ਹੈ ਪਰ ਸੁਰ ਸਾਧਨਾ ਨਾਲ ਕਲਾ ਟੈਲੈਂਟ ਜਰੂਰ ਨਿੱਖਰਦਾ ਤੇ ਕਲਾ ਦਾ ਇੱਕ ਨਾ ਇੱਕ ਮੁੱਲ ਵੀ ਜਰੂਰ ਪੈਂਦਾ ਹੈ ਜਿਸ ਨੇ ਦੱਸਿਆ ਕਿ ਹਾਲ ਹੀ ਵਿੱਚ ਉਸਦਾ ਸਮਾਜਿਕ ਗੀਤ ਰਸ਼ਪਾਲ ਪਾਲੀ ਦਾ ਲਿਖਿਆ ਹੋਇਆ “ਜਿਨਾਂ ਮਾਪੇ ਸਾਂਭ ਲਏ ਉਹਦੇ ਸਾਰੇ ਤੀਰਥ ਹੋ ਗਏ “ਉਮੀਦ ਤੋਂ ਕਿਤੇ ਵੱਧ ਪੰਜਾਬੀ ਸੰਗੀਤ ਪ੍ਰੇਮੀਆਂ ਵੱਲੋਂ ਅਥਾਹ ਵਾਹਵਾ ਖੱਟ ਰਿਹਾ ਹੈ ਤੇ ਜਲਦ ਹੀ ਉਸਦੇ ਤਿੰਨ ਚਾਰ ਹੋਰ ਸੋਲੋ ਟਰੈਕ ਗੀਤ ਮਾਰਕੀਟ ਵਿੱਚ ਆਉਣ ਦੀ ਤਿਆਰੀ ਚ ਹਨ
ਦੋ ਢਾਈ ਦਹਾਕੇ ਦਾ ਸੰਘਰਸ਼ ਚਾਰ ਕੁ ਦਰਜਨ ਗੀਤਾਂ ਦੀ ਪੂੰਜੀ ਤੇ ਦਿਲ ਚ ਸੁਰੀਲਾ ਜਜ਼ਬਾ ਇਹ ਹੈ ਜਗਪਾਲ  ਸ਼ੇਰਾ ਦੀ ਅਸਲ ਕਮਾਈ!
ਆਰਥਿਕ ਮੰਦਹਾਲੀ ਨੇ ਭਾਵੇਂ ਉਸਨੂੰ ਅੱਜ ਤੱਕ ਸਰੋਤਿਆਂ ਦਾ ਹਰਮਨ ਪਿਆਰਾ ਸਟਾਰ ਨਹੀਂ ਬਣਨ ਦਿੱਤਾ,ਪਰ ਯਾਦ ਰਹੇ  ਇਤਿਹਾਸ ਗਵਾਹ ਹੈ ਕਿ ਦੇਰ ਨਾਲ ਖਿਲਣ ਵਾਲੇ ਫੁੱਲਾਂ ਦੀ ਖੁਸ਼ਬੂ ਸਭ ਤੋਂ ਲੰਬੀ ਚਲਦੀ ਹੈ ਜਗਪਾਲ ਸ਼ੇਰਾ ਉਹਨਾਂ ਅਨੇਕਾਂ ਸੰਘਰਸ਼ ਸ਼ੀਲ ਕਲਾਕਾਰਾਂ ਦੀ ਉਮੀਦ ਹੈ ਜੋ ਤੰਗੀਆਂ ਤਾਰੂਸੀਆਂ ਚ ਵੀ ਸੁਰ ਨਹੀਂ ਛੱਡਦੇ ਅੱਜ ਨਹੀਂ ਤਾਂ ਕੱਲ ਇਹ ਦਮਦਾਰ ਆਵਾਜ਼ ਜਰੂਰ ਉਹ ਮੁਕਾਮ ਹਾਸਲ ਕਰੇਗੀ ਜਿਸ ਦੀ ਇਹ ਹੱਕਦਾਰ ਹੈ ਕਿਉਂਕਿ ਰੱਬ ਦੇਰ ਕਰ ਸਕਦਾ ਹੈ, ਪਰ ਹਨੇਰ ਨਹੀਂ, ਧੁੰਨ ਦੇ ਪੱਕਿਆਂ ਨੂੰ ਕਾਮਯਾਬੀਆਂ ਜਰੂਰ ਹਾਸਲ ਹੁੰਦੀਆਂ ਨੇ…

Leave a Reply

Your email address will not be published. Required fields are marked *