ਗੁਰਦਵਾਰਾ ਖਾਲਸਾ ਦੀਵਾਨ ਸੁਸਾਇਟੀ ਸਰੀ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਲੰਗਰ ਦੀ ਸੇਵਾ ਕਰਵਾਈ-
ਸਰੀ-(ਅਮਰਜੀਤ ਸਿੰਘ ਬਰਾੜ)-ਮਿਤੀ 17 ਜੁਲਾਈ ਐਤਵਾਰ ਨੂੰ ਬੀਬਾ ਨਿਮਰਿਤ ਕੌਰ ਹੁੰਦਲ ਸਪੁਤਰੀ ਸੰਜੀਵ ਸਿੰਘ ਹੁੰਦਲ – ਮਨਦੀਪ ਕੌਰ ਹੁੰਦਲ (ਪੋਤਰੀ ਹਰਜਿੰਦਰ ਸਿੰਘ ਹੁੰਦਲ-ਸੁਰਿੰਦਰ ਕੌਰ ਹੁੰਦਲ, ਦੋਹਤਰੀ ਸ.ਜਸਵਿੰਦਰ ਸਿੰਘ ਗਰੇਵਾਲ -ਕੁਲਵਿੰਦਰ ਕੌਰ ਗਰੇਵਾਲ) ਦਾ ਸੋਲਵਾਂ ਜਨਮ ਦਿਨ ਗੁਰਦਵਾਰਾ ਖਾਲਸਾ ਦੀਵਾਨ ਸੁਸਾਇਟੀ ਸਰੀ ਵਿਖੇ ਗੁਰੂ ਸਾਹਿਬ ਦਾ ਓਟ ਆਸਰਾ ਲੈਂਦਿਆਂ ਮਨਾਇਆ ਗਿਆ।ਪਰਵਾਰ ਵਲੋਂ ਸੁਖਮਨੀ ਸਹਿਬ ਦੇ ਪਾਠ ਅਤੇ ਲੰਗਰ ਦੀ ਸੇਵਾ ਕਰਵਾਈ ਗਈ ਗਈ। ਗੁਰਦਵਾਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋ ਬੀਬਾ ਨਿਮਰਿਤ ਕੌਰ ਹੁੰਦਲ ਦਾ ਸੋਲਵਾਂ ਜਨਮ ਦਿਨ, ਗੁਰਦਵਾਰਾ ਸਹਿਬ ਮਨਾਉਣ ਕਰਕੇ ਬੱਚੀ ਨੂੰ ਸਨਮਾਨ ਪੱਤਰ ਭੇਟ ਕੀਤਾ ਗਿਆ ਅਤੇ ਇਸ ਮੌਕੇ ਪੁੱਜੀ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ।
