Jul 22, 2026

ਸਰੀ ( ਦੇ ਪ੍ਰ ਬਿ)-ਸਰੀ ਸੈਂਟਰ ਤੋਂ ਲਿਬਰਲ ਐਮ ਪੀ ਤੇ ਸਟੇਟ ਮਨਿਸਟਰ ਸ ਰਣਦੀਪ ਸਿੰਘ ਸਰਾਏ ਵਲੋਂ ਆਪਣੇ ਹਲਕੇ ਦੇ ਵੋਟਰਾਂ, ਸਮਰਥਕਾਂ ਅਤੇ ਸਹਿਯੋਗੀਆਂ ਲਈ  ਨੇ 19 ਜੁਲਾਈ ਨੂੰ ਰੌਬਰਟਸਨ ਡਰਾਈਵ ਪਾਰਕ ਵਿਖੇ ਇੱਕ ਬਹੁਤ ਹੀ ਸ਼ਾਨਦਾਰ ਤੇ ਸਫਲ 10ਵਾਂ ਸਾਲਾਨਾ ਕਮਿਊਨਿਟੀ ਬਾਰਬੀਕਿਊ ਆਯੋਜਿਤ ਕੀਤਾ ਗਿਆ। ਇਸ ਮੌਕੇ  ਸੈਂਕੜੇ ਮਹਿਮਾਨਾਂ ਨੇ ਬਾਰਬੀਕਿਊ ਵਿੱਚ ਸ਼ਿਰਕਤ ਕੀਤੀ, ਮਨੋਰੰਜਨ ਅਤੇ ਹੋਰ ਗਤੀਵਿਧੀਆਂ ਨਾਲ ਭਰੀ ਦੁਪਹਿਰ ਦਾ ਆਨੰਦ ਮਾਣਿਆ। ਸ ਸਰਾਏ ਨੇ ਹਰ ਸਾਲ ਵਾਂਗ ਖੁਦ ਬਾਰਬੀਕਿਊ ਕਰਨ ਅਤੇ ਮਹਿਮਾਨਾਂ ਨੂੰ ਖਾਣਾ ਪਰੋਸਣ ਦੀ ਸੇਵਾ ਨਿਭਾਈ।

ਜਿਕਰਯੋਗ ਹੈ ਕਿ ਸਾਲਾਨਾ ਬਾਰਬੀਕਿਊ ਪਾਰਟੀ ਸਰੀ ਨਿਵਾਸੀਆਂ ਨੂੰ ਸਮਾਜਿਕ ਤੌਰ ਤੇ ਜੁੜਨ ਅਤੇ ਇਕ ਦੂਸਰੇ ਨੂੰ ਮਿਲਣ ਅਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਦਾ ਮੌਕਾ ਮੁਹੱਈਆ ਕਰਦਾ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਹੁੰਦਿਆਂ ਸ ਰਣਦੀਪ ਸਿੰਘ ਸਰਾਏ ਨੇ ਜਿਥੇ ਪ੍ਰਧਾਨ ਮੰਤਰੀ ਕਾਰਨੀ ਦੀ ਸਰਕਾਰ ਵਲੋਂ ਲੋਕਾਂ ਦੀ ਮਦਦ ਅਤੇ ਮੁਲਕ ਦੀ ਮਜਬੂਤੀ ਤੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਸਰੀ ਸੈਂਟਰ ਵਿਚ ਕੀਤੇ ਜਾ ਰਹੇ ਕੰਮਾਂ ਅਤੇ ਹਲਕਾ ਦਫਦਰ ਵਿਚ ਲੋਕਾਂ ਦੀ ਸਹਾਇਤਾਂ ਲਈ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਬਾਰੇ ਦੱਸਿਆ। ਉਹਨਾਂ ਦੱਸਿਆ ਕਿ ਭਾਵੇਂਕਿ ਵਿਸ਼ਵ ਭਰ ਵਿਚ ਮੰਦੀ ਦਾ ਦੌਰ ਚੱਲ ਰਿਹਾ ਹੈ ਪਰ ਪ੍ਰਧਾਨ ਮੰਤਰੀ ਕਾਰਨੀ ਆਪਣੀ ਸੂਝ ਸਿਆਣਪ ਨਾਲ ਕੈਨੇਡਾ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਦੇ ਨਾਲ ਕੌਮਾਂਤਰੀ ਰਿਸ਼ਤਿਆਂ ਨੂੰ ਮਜ਼ਬੂਤ ਬਣਾ ਰਹੇ ਹਨ। ਉਹਨਾਂ ਬਾਰਬੀਕਿਊ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਹਲਕਾ ਨਿਵਾਸੀਆਂ ਅਤੇ ਸਮਰਥਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿਚ ਮੇਅਰ ਬਰੈਂਡਾ ਲੌਕ, ਸਾਬਕਾ ਮੇਅਰ ਡੱਗ ਮੈਕੱਲਮ, ਐਮ ਪੀ ਗੁਰਬਖਸ਼ ਸਿੰਘ ਸੈਣੀ, ਕੌਂਸਲਰ ਲਿੰਡਾ ਐਨਿਸ, ਬੈਰਿਸਟਰ ਜਗਮੋਹਣ ਸਿੰਘ, ਹੈਪੀ ਦਿਓਲ, ਜਸਵੀਰ ਗੁਣਾਚੌਰੀਆ, ਸਤਨਾਮ ਸਿੰਘ ਜੌਹਲ, ਬਿਲਾਲ ਚੀਮਾ, ਡਾ ਰਮਿੰਦਰ ਕੰਗ, ਵਿਨੈ ਸ਼ਰਮਾ, ਬਲਬੀਰ ਸਿੰਘ ਚੰਗਿਆੜਾ ਤੇ ਹੋਰ ਕਈ ਹਾਜ਼ਰ ਸਨ।

Leave a Reply

Your email address will not be published. Required fields are marked *