ਅੰਤਿਮ ਸੰਸਕਾਰ ਤੇ ਭੋਗ 26 ਜੁਲਾਈ ਨੂੰ-
ਸਰੀ ( ਦੇ ਪ੍ਰ ਬਿ)– ਉਘੇ ਰੀਐਲਟਰ ਇਕਵਿੰਦਰ ਸਿੰਘ ਸੇਖੋਂ (ਆਈਕ ਸੇਖੋਂ) ਤੇ ਸੇਖੋਂ ਪਰਿਵਾਰ ਵਲੋਂ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਉਹਨਾਂ ਦੇ ਸਤਿਕਾਰਯੋਗ ਦਾਦੀ ਜੀ ਸ੍ਰੀਮਤੀ ਕੁਲਵੰਤ ਕੌਰ ਸੇਖੋਂ ( ਪਤਨੀ ਸਵਰਗੀ ਸ ਪ੍ਰੀਤਮ ਸਿੰਘ ਸੇਖੋਂ, ਮਾਤਾ ਸਵਰਗੀ ਗੁਰਿੰਦਰਜੀਤ ਸਿੰਘ ਸੇਖੋਂ ) ਪਿੰਡ ਖਾਨਕੋਟ ਜਿਲਾ ਅੰਮ੍ਰਿਤਸਰ, ਸਦੀਵੀ ਵਿਛੋੜਾ ਦੇ ਗਏ ਹਨ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 26 ਜੁਲਾਈ ਦਿਨ ਐਤਵਾਰ ਨੂੰ ਦੁਪਹਿਰ 12.30 ਵਜੇ ਫਾਈਵ ਰਿਵਰ ਫਿਊਨਰਲ ਹੋਮ 7410 ਕੈਪਕਾਟ ਰੋਡ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ 8115- 132 ਸਟਰੀਟ ਸਰੀ ਵਿਖੇ ਦੁਪਹਿਰ ਬਾਦ 2 ਵਜੇ ਹੋਵੇਗੀ।
ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਨ ਲਈ ਇਕਵਿੰਦਰ ਸਿੰਘ ਸੇਖੋਂ ਨਾਲ ਫੋਨ ਨੰਬਰ 604-377-3156 ਤੇ ਸੰਪਰਕ ਕੀਤਾ ਜਾ ਸਕਦਾ ਹੈ।

