Aug 22, 2026

ਵੈਨਕੂਵਰ, ( ਮਲਕੀਤ ਸਿੰਘ )- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਅਮਰੀਕਾ ਦੀ ਸਰਹੱਦ ਨੇੜਲੇ ਸੈਲਾਨੀ ਸਥਾਨ  ਵਾਈਟ ਰੌਕ ‘ਚ ਅਪਾਹਜ  ਅਤੇ ਤੁਰਨ-ਫਿਰਨ ਵਿੱਚ ਦਿੱਕਤ ਮਹਿਸੂਸ ਕਰਨ ਵਾਲੇ ਲੋਕਾਂ ਲਈ ਸਮੁੰਦਰੀ ਕੰਢੇ ਤੱਕ ਆਸਾਨ ਪਹੁੰਚ ਯਕੀਨੀ ਬਣਾਉਣ ਵਾਸਤੇ ਵਿਸ਼ੇਸ਼ ਵ੍ਹੀਲਚੇਅਰ ਸੇਵਾ ਦਾ ਅਜ਼ਮਾਇਸ਼ੀ ਪ੍ਰੋਗਰਾਮ ਸ਼ੁਰੂ ਕੀਤਾ ਹੈ।

ਇਹ ਉਪਰਾਲਾ ਸ਼ਹਿਰ ਦੇ ਪ੍ਰਸ਼ਾਸਨ, ਸਥਾਨਕ ਸਹਿਯੋਗੀ ਸੰਸਥਾਵਾਂ ਅਤੇ  ਸਲਾਹਕਾਰ ਕਮੇਟੀ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਖ਼ਾਸ ਤੌਰ ‘ਤੇ ਤਿਆਰ ਕੀਤੀਆਂ ਵ੍ਹੀਲਚੇਅਰਾਂ ਰਾਹੀਂ ਅਪਾਹਜ ਲੋਕ ਵੀ ਸਮੁੰਦਰੀ ਕੰਢੇ ਤੱਕ ਆਸਾਨੀ ਨਾਲ ਪਹੁੰਚ ਕੇ ਸਮੁੰਦਰੀ ਛੱਲਾ ਦਾ  ਦਾ ਆਨੰਦ ਮਾਣ ਸਕਣਗੇ।