ਵੈਨਕੂਵਰ, (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਦੀ ਇੱਕ ਮਾਂ ਅਤੇ ਵੈਨਕੂਵਰ ਵਿੱਚ ਰਹਿੰਦੇ ਉਸ ਦੇ ਪੁੱਤਰ ਨੇ ਸਕ੍ਰੈਚ ਐਂਡ ਵਿਨ ਲਾਟਰੀ ਟਿਕਟ ਰਾਹੀਂ ਇੱਕ ਲੱਖ ਕੈਨੇਡੀਅਨ ਡਾਲਰ ਦੀ ਇਨਾਮੀ ਰਕਮ ਜਿੱਤੀ ਹੈ।
ਮਾਂ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਜਿੱਤੀ ਹੋਈ ਏਡੀ ਵੱਡੀ ਰਕਮ ਬਾਰੇ ਪਤਾ ਲੱਗਾ ਤਾਂ ਸਭ ਤੋਂ ਪਹਿਲਾਂ ਇਹ ਖੁਸ਼ੀ ਆਪਣੇ ਪੁੱਤ ਨਾਲ ਸਾਂਝੀ ਕੀਤੀ ਇਸ ਭਾਵੁਕ ਪਲ ਨੇ ਪਰਿਵਾਰ ਦੀ ਖੁਸ਼ੀ ਨੂੰ ਹੋਰ ਵਧਾ ਦਿੱਤਾ।
ਮਾਂ ਨੇ ਕਿਹਾ ਕਿ ਉਹ ਇਨਾਮ ਦੀ ਰਕਮ ਆਪਣੇ ਪੁੱਤਰ ਨਾਲ ਸਾਂਝੀ ਕਰੇਗੀ। ਪਰਿਵਾਰ ਨੇ ਇਸ ਅਚਾਨਕ ਮਿਲੀ ਖੁਸ਼ਖ਼ਬਰੀ ਨੂੰ ਆਪਣੀ ਜ਼ਿੰਦਗੀ ਦਾ ਯਾਦਗਾਰ ਪਲ ਕਰਾਰ ਦਿੱਤਾ ਹੈ।
ਕੈਪਸ਼ਨ ਲਾਟਰੀ ਜਿੱਤਣ ਵਾਲੇ ਮਾਂ ਪੁੱਤ ਦੀ ਤਸਵੀਰ
