Oct 3, 2026

ਵੈਨਕੂਵਰ (ਮਲਕੀਤ ਸਿੰਘ)- ਮਸੋਨ ਇੰਟਰਟੇਨਮੈਂਟ ਵੱਲੋਂ ਸਥਾਨਕ ਭਾਰਤੀ ਭਾਈਚਾਰੇ ਦੇ ਸਾਂਝੇ ਉੱਦਮ ਸਦਕਾ 9 ਅਗਸਤ ਨੂੰ ‘ਗਰੇਟ ਕੈਨੇਡੀਅਨ ਕੈਸੀਨੋ’ ਕੁਕੁਇਟਲਮ ਵਿੱਚ ਕਵਾਲੀ ਸ਼ੋਅ ਅਯੋਜਿਤ ਕਰਵਾਇਆ ਜਾ ਰਿਹਾ ਹੈ ਅਤੇ ਇਸ ਵਿੱਚ ਸ਼ਾਮਿਲ ਹੋਣ ਲਈ ਸਰੋਤਿਆਂ ‘ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ।
ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਕਤ ਕਵਾਲੀ ਸ਼ੋਅ ਦੇ ਅਯੋਜਕਾਂ ਆਕਾਸ਼,ਪ੍ਰਣਵ, ਜਤਿੰਦਰ ਸੋਢੀ,  ਮੁਕਲ ਅਤੇ ਭਾਨੂ ਨੇ ਸਾਂਝੇ ਤੌਰ ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਕਵਾਲੀ ਸ਼ੋਅ ਵਿੱਚ ਬਾਲੀਵੁੱਡ ਦੇ ਮਸ਼ਹੂਰ ਗਾਇਕ ਸਾਗਰ ਭਾਟੀਆ ਨਵੀਂ ਦਿੱਲੀ ਤੋਂ ਉਚੇਚੇ ਤੌਰ ਤੇ ਕੈਨੇਡਾ ਪਹੁੰਚ ਰਹੇ ਹਨ ਅਤੇ ਇਸ ਕਵਾਲੀ ਸੋਅ ਦਾ ਆਨੰਦ ਮਾਨਣ ਲਈ ਵੱਡੀ ਗਿਣਤੀ ‘ਚ ਸਰੋਤਿਆਂ ਦੇ ਪੁੱਜਣ ਦੀ ਸੰਭਾਵਨਾ ਹੈ ਜਿਸ ਦੇ ਮੱਦੇਨਜ਼ਰ ਸਰੋਤਿਆਂ ਦੀ ਸਹੂਲਤ ਲਈ ਪਾਰਕਿੰਗ, ਸੁਰੱਖਿਆ ਅਤੇ ਹੋਰ ਲੜੀਂਦੇ  ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।  ਅਖੀਰ ‘ਚ ਉਨਾ ਇਹ ਵੀ ਦੱਸਿਆ ਕਿ ਇਸ ਸਬੰਧ ਵਿੱਚ ਟਿਕਟਾਂ ਲੈਣ ਲਈ ਉਨਾਂ ਦੇ ਫੋਨ ਨੰਬਰ 778 345 5240 ਤੇ ਸੰਪਰਕ ਕੀਤਾ ਜਾ ਸਕਦਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਅੰਮ੍ਰਿਤਪਾਲ ਢੋਟ,ਰਮਨ ਸ਼ਰਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਕੈਪਸ਼ਨ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਹੋਏ ਕਵਾਲੀ ਸ਼ੋਅ ਦੇ ਆਯੋਜਕ।

error: Content is protected !!