Jul 22, 2026

ਐਮ ਪੀ ਰਣਦੀਪ ਸਰਾਏ, ਐਮ ਐਲ ਏ ਮਨਦੀਪ ਧਾਲੀਵਾਲ, ਪੱਤਰਕਾਰ ਮਹੇਸ਼ਇੰਦਰ ਸਿੰਘ ਮਾਂਗਟ, ਉਪਿੰਦਰ ਮਠਾੜੂ, ਕਸ਼ਮੀਰ ਧਾਲੀਵਾਲ, ਹਰਜੀਤ ਗਿੱਲ  ਤੇ ਹੋਰਾਂ ਦਾ ਵਿਸ਼ੇਸ਼ ਸਨਮਾਨ-

ਕਲੱਬ ਦੇ ਪ੍ਰਧਾਨ ਜੋਧਾ ਚੱਕਰ ਤੇ ਪ੍ਰਬੰਧਕਾਂ ਵਲੋਂ ਮੇਲੇ ਦੀ ਸਫਲਤੀ ਲਈ ਧੰਨਵਾਦ-

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਸ਼ਨੀਵਾਰ 18 ਜੁਲਾਈ ਨੂੰ  ਇੰਡੋ ਕੈਨੇਡੀਅਨ ਯੂਥ ਕਲੱਬ ਐਬਸਫੋਰਡ ਵਲੋਂ ਸਾਲਾਨਾ ਪੰਜਾਬੀ ਸਭਿਆਚਾਰਕ ਮੇਲਾ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਉਘੇ ਗਾਇਕਾਂ ਵਿਚ ਸ਼ਾਮਿਲ ਹਰਿੰਦਰ ਸੰਧੂ-ਅਮਨਦੀਪ ਕੌਰ, ਕੌਰ ਬੀ, ਗੋਰਾ ਚੱਕਵਾਲਾ, ਜੌਹਨ ਬੇਦ, ਦੀਪਾ ਬਿਲਾਸਪੁਰੀ, ਹੈਰੀ ਸੰਧੂ, ਗੁਰਤੇਜ ਤੇਜਾ, ਏਕਨੂਰ ਧਾਲੀਵਾਲ, ਸੁਰਿੰਦਰ ਮਾਨ-ਕਰਮਜੀਤ ਕੰਮੋ ਨੇ   ਆਪਣੇ ਗੀਤਾਂ ਦੀ ਛਹਿਬਰ ਲਾਉਂਦਿਆਂ ਦਰਸ਼ਕਾਂ-ਸਰੋਤਿਆਂ ਦਾ ਭਾਰੀ ਮਨੋਰੰਜਨ ਕੀਤਾ। ਹਰਿੰਦਰ ਸੰਧੂ ਤੇ ਕੌਰ ਬੀ ਵਲੋਂ ਨਿੱਠ ਕੇ ਗਾਏ ਗੀਤ ਮੇਲੇ ਦੀ ਸਿਖਰ ਹੋ ਨਿਬੜੇ ਤੇ ਅਖੀਰ ਵਿਚ ਕੌਰ ਬੀ ਨੇ ਆਪਣੇ ਅਤੇ ਹੋਰ ਗਾਇਕਾਂ ਦੇ ਹਿੱਟ ਗੀਤ ਗਾਕੇ ਮੇਲੇ ਪ੍ਰੇਮੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।    ਕਲੱਬ ਦੇ ਪ੍ਰਧਾਨ ਜੋਧਾ ਚੱਕਰ ਤੇ ਹੋਰ ਅਹੁਦੇਦਾਰਾਂ ਵਿਚ ਸ਼ਾਮਿਲ ਸੁੱਖਾ ਸ਼ੇਰਪੁਰ, ਹਰਵਿੰਦਰ ਸਿੰਘ ਤੂਰ, ਸਤਨਾਮ ਸਿੰਘ ਗਿੱਲ, ਨਿਰਵੇੈਰ ਪੱਡਾ, ਪੌਲ ਗਿੱਲ, ਬਲਜਿੰਦਰ ਬਰਾੜ, ਕੁਲਦੀਪ ਸੇਖੋਂ, ਜਸਕਰਨ ਧਾਲੀਵਾਲ, ਜਗਜੀਤ ਬਾਸੀ, ਜੀਤਾ ਢਿੱਲੋਂ, ਦੀਪ ਦਿਓਲ ਤੇ ਹੋਰਾਂ ਨੇ ਵਲੰਟੀਅਰਾਂ ਨਾਲ ਮਿਲਕੇ ਮੇਲੇ ਨੂੰ ਸਫਲ ਬਣਾਉਣ ਲਈ ਵੱਡਾ ਯੋਗਦਾਨ ਪਾਇਆ। ਮੇਲੇ ਦੌਰਾਨ ਕਈ ਉਘੀਆਂ ਹਸਤੀਆਂ ਜਿਹਨਾਂ ਵਿਚ ਐਮ ਪੀ ਤੇ ਸਟੇਟ ਮਨਿਸਟਰ ਰਣਦੀਪ ਸਿੰਘ ਸਰਾਏ, ਐਮ ਐਲ ਏ ਮਨਦੀਪ ਧਾਲੀਵਾਲ, ਕੌਂਸਲਰ ਕੈਲੀ ਚਾਹਲ, ਐਡਮਿੰਟਨ ਦੇ ਉਘੇ ਗਾਇਕ ਉਪਿੰਦਰ ਮਠਾੜੂ, ਪੱਤਰਕਾਰ ਮਹੇਸ਼ਇੰਦਰ ਸਿੰਘ ਮਾਂਗਟ, ਕਸ਼ਮੀਰ ਸਿੰਘ ਧਾਲੀਵਾਲ ਸੈਕਟਰੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਤੇ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸਤੋਂ ਇਲਾਵਾ ਸਪਾਂਸਰਾਂ ਅਤੇ ਹੋਰ ਕਈ ਸਖਸ਼ੀਅਤਾਂ ਦਾ ਵੀ ਸਨਮਾਨ ਕੀਤਾ ਗਿਆ।  ਮੇਲੇ ਦੇ ਅਖੀਰ ਵਿਚ ਪ੍ਰਧਾਨ ਜੋਧਾ ਚੱਕਰ ਨੇ ਕਲੱਬ ਦੇ ਅਹੁਦੇਦਾਰਾਂ,ਮੈਂਬਰਾਂ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਮੇਲੇ ਦੌਰਾਨ ਨਾਮੁਰਾਦ ਬੀਮਾਰੀ ਦੇ ਸ਼ਿਕਾਰ ਗੁਰਮੋਹ ਦੀ ਮਦਦ ਲਈ ਦਾਨ ਦੀ ਖਾਸ ਅਪੀਲ ਕੀਤੀ ਗਈ ਤੇ ਪ੍ਰਬੰਧਕਾਂ ਵਲੋਂ ਦਾਨ ਦੇਣ ਵਾਲੇ ਦਾਨੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *