Oct 3, 2026

ਵੈਨਕੂਵਰ,  (ਮਲਕੀਤ ਸਿੰਘ) –  ਉੱਤਰੀ ਵੈਨਕੂਵਰ ਸਥਿਤ ਵੈਸਟਵਿਊ ਪਲਾਜ਼ਾ ਵਿੱਚ ਮੰਗਲਵਾਰ ਦੁਪਹਿਰ ਪੁਲਿਸ ਗੋਲੀਬਾਰੀ ਦੌਰਾਨ ਇੱਕ ਹਮਲਾਵਰ ਦੀ ਮੌਤ ਹੋ ਗਈ।
ਸਥਾਨਕ ਪੁਲਿਸ ਮੁਤਾਬਕ ਸੰਬੰਧਿਤ ਵਿਅਕਤੀ ਨੇ ਇੱਕ ਤੇਜਦਾਰ ਹਥਿਆਰ ਨਾਲ ਲੋਕਾਂ ਨੂੰ ਧਮਕਾਇਆ, ਕਈ ਵਾਹਨਾਂ ਨੂੰ ਟੱਕਰਾਂ ਮਾਰੀਆਂ ਅਤੇ ਬਾਅਦ ਵਿੱਚ ਇੱਕ ਪੁਲਿਸ ਵਾਹਨ ਵਿੱਚ ਵੀ ਜਬਰਦਸਤੀ  ਦਾਖਲ ਹੋ ਗਿਆ। ਇਸ ਦੌਰਾਨ ਹਾਲਾਤਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਗੋਲੀ ਚਲਾਈ, ਜਿਸ ਨਾਲ ਉਸ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

error: Content is protected !!