Jul 28, 2026

ਐਡਮਿੰਟਨ ( ਹਰਜੀਤ ਸੰਧੂ, ਗੁਰਪ੍ਰੀਤ ਸਿੰਘ) -ਬੀਤੇ ਦਿਨ ਐਡਮਿੰਟਨ ਸਾਊਥ ਈਸਟ ਤੋਂ ਕੰਸਰਵੇਟਿਵ ਐਮ ਪੀ ਜਗਸ਼ਰਨ ਸਿੰਘ ਮਾਹਲ ਵਲੋਂ ਸਾਲਾਨਾ ਬਾਰਬੀਕਿਊ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਲਕੇ ਦੇ ਵੋਟਰ, ਸਮਰਥਕ ਅਤੇ ਕੰਸਰਵੇਟਿਵ ਵਲੰਟੀਅਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਕੈਲਗਰੀ ਤੋਂ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ,ਦਲਵਿੰਦਰ ਸਿੰਘ ਗਿੱਲ ਅਤੇ ਕੰਸਰਵੇਟਿਵ ਐਮ ਪੀ ਤੇ ਡਿਪਟੀ ਲੀਡਰ ਟਿਮ ਉਪਲ ਨੇ ਵਿਸ਼ੇਸ਼ ਸ਼ਮੂਲੀਅਤ ਕਰਦਿਆਂ ਭਾਈਚਾਰਕ ਸਾਂਝ ਤੇ  ਆਪਸੀ ਸਹਿਯੋਗ ਦੇ ਨਾਲ ਕੰਸਰਵੇਟਿਵ ਨੀਤੀਆਂ ਬਾਰੇ ਚਰਚਾ ਕਰਦਿਆਂ ਲਿਬਰਲ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਉਜਾਗਰ ਕੀਤਾ। ਐਮ ਪੀ ਗੁਰਸ਼ਰਨ ਮਾਹਲ ਨੇ ਵਲੰਟੀਅਰਾਂ ਨਾਲ ਮਿਲਕੇ ਬਰਗਰ ਤਿਆਰ ਕੀਤੇ ਤੇ ਵਰਤਾਉਣ ਦੀ ਸੇਵਾ ਨਿਭਾਈ ਅਤੇ ਸਮਾਗਮ ਵਿਚ ਪੁੱਜਣ ਵਾਲੇ ਵੋਟਰਾਂ, ਸਮਰਥਕਾਂ ਤੇ ਅਹਿਮ ਸ਼ਖਸੀਅਤਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *