Jul 30, 2026

ਉਘੇ ਗਾਇਕ ਗੀਤਾ ਜ਼ੈਲਦਾਰ, ਆਤਮਾ ਬੁੱਢੇਵਾਲ-ਪ੍ਰੀਤ ਲਾਲੀ, ਮਨਰਾਜ ਹੰਸ ਸਮੇਤ ਕਈ ਕਲਾਕਾਰ ਕਰਨਗੇ ਫੰਨ ਦਾ ਮੁਜ਼ਾਹਰਾ-

ਬੱਚਿਆਂ ਦੀਆਂ ਦੌੜਾਂ ਤੇ ਰੱਸਾਕਸ਼ੀ ਮੁਕਾਬਲੇ ਵੀ ਹੋਣਗੇ-

ਐਬਸਫੋਰਡ ( ਦੇ ਪ੍ਰ ਬਿ)– ਵੈਲੀ ਯੁਨਾਈਟਡ ਕਲਚਰਲ ਕਲੱਬ ਐਬਸਫੋਰਡ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ 24ਵਾਂ ਮੇਲਾ ਪੰਜਾਬੀਆਂ ਦਾ 16 ਅਗਸਤ ਦਿਨ ਐਤਵਾਰ ਨੂੰ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ  ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਮੇਲੇ ਦੀਆਂ ਤਿਆਰੀਆਂ ਸਬੰਧੀ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਹੋਈ ਮੀਟਿੰਗ ਸਬੰਧੀ ਕਲੱਬ ਦੇ ਬੁਲਾਰੇ ਸ ਮਨਜਿੰਦਰ ਸਿੰਘ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਮੇਲੇ ਵਿਚ ਪੰਜਾਬ ਦੇ ਨਾਮੀ ਕਲਾਕਾਰਾਂ ਜਿਹਨਾਂ ਵਿਚ ਗੀਤਾ ਜੈਲਦਾਰ,  ਆਤਮਾ ਬੁੱਢੇਵਾਲ-ਪ੍ਰੀਤ ਲਾਲੀ, ਮਲਿਕਾ-ਜੋਤੀ, ਬਲਰਾਜ, ਮਨਰਾਜ ਹੰਸ, ਨਵੀ, ਬੌਬੀ ਭੁੱਲਰ, ਏਕਮ ਸੰਧਰ, ਅਨਮੋਲ ਵਿਰਕ, ਕੌਰ ਮਨਦੀਪ, ਗੁਰਜਾਨ ਇਲਾਵਾ ਸਥਾਨਕ ਕਲਾਕਾਰਾਂ ਵਲੋਂ ਆਪਣੇ ਫੰਨ ਦਾ ਮੁਜ਼ਾਹਰਾ ਕਰਦਿਆਂ ਲੋਕਾਂ ਦਾ ਭਰਪੂਰ ਮਨੋਰੰਜਨ ਕਰਨਗੇ । ਸਭਿਆਚਾਰਕ ਪ੍ਰੋਗਰਾਮ ਤੋਂ ਪਹਿਲਾਂ 5-16 ਦੇ ਬੱਚਿਆਂ ਦੀਆਂ ਦੌੜਾਂ ਸਵੇਰੇ 10 ਤੋਂ 12 ਵਜੇ ਕਰਵਾਈਆਂ ਜਾਣਗੀਆਂ। ਰੱਸਕਸ਼ੀ ਦੇ ਮੁਕਾਬਲੇ ਵੀ ਹੋਣਗੇ। ਖੇਡ ਮੁਕਾਬਲਿਆਂ ਦੀ ਜਿੰਮੇਵਾਰੀ ਵੈਨਕੂਵਰ ਪੁਲਿਸ ਅਫਸਰ ਤੇ ਕਿਡਜ ਪਲੇਅ ਦੇ ਪ੍ਰੈਜੀਡੈਂਟ  ਕੈਲ ਦੋਸਾਂਝ ਨਿਭਾਉਣਗੇ। ਮੇਲੇ ਦੌਰਾਨ ਲਾਇਲਾਜ ਬੀਮਾਰੀ ਤੋਂ ਪੀੜਤ ਨੰਨੇ ਬਾਲ ਗੁਰਮੋਹ ਦੇ ਇਲਾਜ ਲਈ ਡੋਨੇਸ਼ਨ ਵੀ ਇਕੱਤਰ ਕੀਤੀ ਜਾਵੇਗੀ।

ਮੇਲੇ ਵਿਚ ਐਮ ਪੀ ਸੁਖ ਧਾਲੀਵਾਲ, ਐਮ ਪੀ ਗੁਰਬਖਸ਼ ਸੈਣੀ, ਸਾਬਕਾ ਐਮ ਪੀ ਜਤੀ ਸਿੱਧੂ, ਕੌਂਸਲਰ ਦੇਵ ਮਾਨ ਤੇ ਕੈਲੀ ਚਾਹਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ।

ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਵਿਚ ਸਰਪ੍ਰਸਤ ਜਤਿੰਦਰ ਸਿੰਘ ਹੈਪੀ ਗਿੱਲ, ਪ੍ਰਧਾਨ ਹਰਜੋਤ ਸਿੰਘ ਸੰਧੂ,  ਲਖਵੀਰ ਮਾਨ, ਮਨਜੀਤ ਗਿੱਲ, ਸੁਰਜੀਤ ਉਪਲ, ਪਵਨ ਧਾਲੀਵਾਲ, ਰਣਜੀਤ ਸਿੰਘ ਸੰਧੂ, ਸੁਰਿੰਦਰਪਾਲ ਗਰੇਵਾਲ, ਬਲਰਾਜ ਗਰਚਾ, ਮੋਹਣ ਹੀਰ , ਲੱਖ ਮਾਨ ਰਾਜੇਆਣਾ ਤੇ ਹੋਰ ਕਈ ਹਾਜ਼ਰ ਸਨ। ਮੀਟਿੰਗ ਵਿਚ ਪੁੱਜੇ ਮੈਂਬਰਾਂ ਦਾ ਮਨਜੀਤ ਗਿੱਲ ਸੈਕਟਰੀ ਵਲੋਂ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *