Oct 3, 2026

ਐਬਸਫੋਰਡ ( ਦੇ ਪ੍ਰ ਬਿ)-  ਉਘੇ ਕਬੱਡੀ ਪ੍ਰੋਮੋਟਰ ਸ ਇੰਦਰਜੀਤ ਸਿੰਘ ਰੂਮੀ ਤੇ ਸਰਦਾਰਨੀ ਰਾਜਿੰਦਰ ਕੌਰ ਦੇ ਬੇਟੇ ਗੁਰਜੋਤ ਸਿੰਘ ਗਿੱਲ ਦਾ ਸ਼ੁਭ ਵਿਆਹ ਸ ਪਿੰਦਰ ਸਿੰਘ ਸਿੱਧੂ ਤੇ ਸਰਦਾਰਨੀ ਜਸਵਿੰਦਰ ਕੌਰ ਦੀ ਬੇਟੀ ਹਰਮਨ ਸਿੱਧੂ ਨਾਲ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ  ਐਮ ਪੀ ਸੁੱਖ ਧਾਲੀਵਾਲ ਤੇ ਸਰੀ ਦੇ ਸਾਬਕਾ ਮੇਅਰ ਡੱਗ ਮੈਕਲਮ ਨੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ। ਵੱਡੀ ਗਿਣਤੀ ਵਿਚ ਪੁੱਜੇ ਮਹਿਮਾਨਾਂ ਵਿਚ ਐਮ ਪੀ ਸੁਖਮਨ ਗਿੱਲ ਦੇ ਪਿਤਾ ਰਾਜਾ ਗਿੱਲ, ਸੋਨੀ ਸਿੱਧੂ, ਬਖਸ਼ੀਸ਼ ਸਿੰਘ ਜੀਰਾ, ਕੌਂਸਲਰ ਮਨਦੀਪ ਨਾਗਰਾ, ਰੇਡੀਓ ਹੋਸਟ ਹਰਜੀਤ ਗਿੱਲ, ਡਾ ਗੁਰਵਿੰਦਰ ਸਿੰਘ ਧਾਲੀਵਾਲ, ਰਾਜਿੰਦਰ ਸਿੰਘ ਢਿੱਲੋਂ, ਜਗਦੇਵ ਸਿੰਘ ਮੱਖਣ , ਗੁਰਪਾਲ ਲਿੱਟ, ਰੀਐਲਟਰ ਪਰੈਟੀ ਰਸੂਲਪੁਰ, ਰਮਨਜੀਤ ਸਿੰਘ ਝੱਜ, ਰਾਜਿੰਦਰ ਤੱਖਰ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ। ਮੰਚ ਸੰਚਾਲਨ ਦੀ ਜਿੰਮੇਵਾਰੀ ਲਖਵਿੰਦਰ ਸਿੰਘ ਬਰਾੜ ਸਕੱਤਰ ਸੁਸਾਇਟੀ ਨੇ ਬਾਖੂਬੀ ਨਿਭਾਈ।

error: Content is protected !!