ਐਡਮਿੰਟਨ ( ਬਲਵਿੰਦਰ ਬਾਲਮ ) – ਸੀਨੀਅਰ ਸਿਟੀਜਨ ਕਲਚਰਲ ਸੋਸਾਇਟੀ ਮਿਲਵੁੱਡ ਵਿਖੇ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਦੀ ਰਹਿਨੁਮਾਈ ਹੇਠ ਵਿਸ਼ਵ ਪੰਜਾਬੀ ਸਭਾ ਐਡਮਿੰਟਨ ਵੱਲੋਂ ਇੱਕ ਸ਼ਾਨਦਾਰ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਦਲਬੀਰ ਸਿੰਘ ਰਿਆੜ ਨੇ ਸਭਾ ਦੇ ਉਦੇਸ਼ ਅਤੇ ਕੀਤੇ ਜਾਣ ਵਾਲੇ ਮੁੱਖ ਕੰਮਾਂ ਤੇ ਚਾਨਣਾ ਪਾਇਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਸਮਾਚਾਰ ਵਾਚਕ ਤੇ ਕਲਾਕਾਰ ਅਰਵਿੰਦਰ ਸਿੰਘ ਭੱਟੀ ਦੀਆਂ ਸਮੂਹਿਕ ਪ੍ਰਾਪਤੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਵਿਸ਼ੇਸ਼ ਤੌਰ ਤੇ ਪਹੁੰਚੇ ਮੈਂਬਰ ਪਾਰਲੀਮੈਂਟ ਐਡਮਿੰਟਨ ਸਰਦਾਰ ਜਗਸ਼ਰਨ ਸਿੰਘ ਮਾਹਲ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਗਲੋਬਲ ਦੇਸੀ ਟੀਵੀ ਦੇ ਸੰਚਾਲਕ ਮਨਜੀਤ ਸਿੰਘ ਫੇਰੂਮਾਨ, ਪ੍ਰਾਈਮ ਏਸ਼ੀਆ ਤੋਂ ਮਨਦੀਪ ਪੁਜਾਰਾ ਅਤੇ ਵੀ ਟੀਵੀ ਤੋਂ ਗੁਰਜੀਤ ਸਿੰਘ ਅਤੇ ਪ੍ਰੋਫੈਸਰ ਅਸ਼ੋਕ ਕੁਮਾਰ ਨੇ ਪੰਜਾਬੀ ਮਾਂ ਬੋਲੀ ਅਤੇ ਨੀਤੀਆਂ ਦੀ ਵਰਤਮਾਨ ਭੂਮਿਕਾ ਬਾਰੇ ਵਿਚਾਰ ਰੱਖੇ।
ਕਵੀ ਦਰਬਾਰ ਵਿੱਚ ਦਲਬੀਰ ਸਿੰਘ ਰਿਆੜ, ਬਲਵਿੰਦਰ ਬਾਲਮ, ਨਰਿੰਦਰ ਜੌਹਲ, ਬੀਬੀ ਜਰਨੈਲ ਕੌਰ, ਅੰਮ੍ਰਿਤ ਪਾਲ ਸਿੰਘ ਅੰਮ੍ਰਿਤ, ਕਰਨੈਲ ਸਿੰਘ, ਸੰਨੀ ਧਾਲੀਵਾਲ, ਤਜਿੰਦਰ ਪਾਲ ਸਿੰਘ ਰਿਆੜ, ਪਵਿੱਤਰ ਸਿੰਘ ਧਾਲੀਵਾਲ, ਨਰਿੰਦਰ ਚਾਹਲ, ਅਮਰਜੀਤ ਵਿਰਦੀ, ਸਤਨਾਮ ਸਿੰਘ ਗਾਹਲੇ, ਮਾਸਟਰ ਅਜੀਤ ਖੰਗੂੜਾ, ਕਾਰਜ ਸਿੰਘ, ਕਿਸ਼ਨ ਜੌਹਲ, ਮਹਿੰਦਰ ਸਿੰਘ ਰਤੀਆ, ਮੈਨੇਜਰ ਨਰਿੰਦਰ ਸਿੰਘ, ਸੁਖਦੇਵ ਸਿੰਘ, ਪਾਰਸ ਮਹੀਨੀਆਂ, ਕਸ਼ਮੀਰਾ ਸਿੰਘ, ਸੁਖਦੇਵ ਸਿੰਘ ਬੈਨੀਪਾਲ, ਪ੍ਰਦੁਮਣ ਸਿੰਘ ਆਦਿ ਨੇ ਕਾਵਿ ਰਚਨਾਵਾਂ ਸੁਣਾ ਕੇ ਖੂਬ ਰੰਗ ਬੰਨਿਆ। ਆਏ ਹੋਏ ਬਹੁਤ ਸਾਰੇ ਸਰੋਤਿਆਂ ਨੇ ਇਸ ਸਮਾਗਮ ਦਾ ਖੂਬ ਅਨੰਦ ਮਾਣਿਆਂ।
ਸਭਾ ਦੇ ਪ੍ਰਧਾਨ ਦਲਬੀਰ ਸਿੰਘ ਰਿਆੜ ਨੇ ਆਏ ਸਭ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਹੋਰ ਸੁਚਾਰੂ ਢੰਗ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਵਚਨ ਲਿਆ। ਮੰਚ ਸੰਚਾਲਨ ਦੀ ਭੂਮਿਕਾ ਬਲਵਿੰਦਰ ਬਾਲਮ ਨੇ ਬਾਖੂਬੀ ਨਿਭਾਈ। ਇਹ ਇੱਕ ਯਾਦਗਾਰੀ ਸਮਾਗਮ ਰਿਹਾ।
ਬਲਵਿੰਦਰ ਬਾਲਮ
98156 25409

