ਵੈਨਕੂਵਰ, 5 ਅਗਸਤ (ਮਲਕੀਤ ਸਿੰਘ)- ਪੀਏਯੂ ਫੈਮਿਲੀ ਐਸੋਸੀਏਸ਼ਨ ਅਤੇ ਡਾ: ਜਸਵਿੰਦਰ ਭੱਲਾ ਫਾਊਂਡੇਸ਼ਨ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਮਰਹੂਮ ਜਸਵਿੰਦਰ ਭੱਲਾ ਦੀ ਮਿੱਠੀ ਯਾਦ ਵਿੱਚ 22 ਅਗਸਤ ਨੂੰ ਸਰੀ ਦੇ ਗ੍ਰੈਂਡ ਤਾਜ ਹਾਲ ਵਿੱਚ ਇੱਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ । ਉੱਘੇ ਲੋਕ ਗਾਇਕ ਸੁਖਵਿੰਦਰ ਸੁੱਖੀ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੌਕੇ ਤੇ ਸਵ: ਜਸਵਿੰਦਰ ਭੱਲਾ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਉਨਾਂ ਦੇ ਸਾਥੀ ਰਹੇ ਅਤੇ ਸਹਿ ਕਲਾਕਾਰ ਵਜੋਂ ਉਹਨਾਂ ਨਾਲ ਲੰਬਾ ਸਮਾਂ ਕੰਮ ਕਰਨ ਵਾਲੇ ਅਦਾਕਾਰ ਬਾਲ ਮੁਕੰਦ ਸ਼ਰਮਾ ਸਮੇਤ ਕੈਨੇਡਾ ਦੀਆਂ ਉੱਘੀਆਂ ਹਸਤੀਆਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੀਆਂ। ਇਸ ਮੌਕੇ ਤੇ ਉਨਾਂ ਦੀ ਜੀਵਨ ਝਾਤ ਸਬੰਧੀ ਉੱਘੇ ਲੇਖਕ ਪਾਲੀ ਭੁਪਿੰਦਰ ਵੱਲੋਂ ਲਿਖੀ ਗਈ ਕਿਤਾਬ ਦੇ ਨਾਲ ਨਾਲ ਉੱਘੇ ਲੋਕ ਗਾਇਕ ਸੁਖਵਿੰਦਰ ਸੁੱਖੀ ਵੱਲੋਂ ਗਾਇਆ ਗੀਤ ਵੀ ਰਿਲੀਜ਼ ਕੀਤਾ ਜਾਵੇਗਾ।

