Aug 7, 2026

ਕੈਲਗਰੀ ( ਜੱਲੋਵਾਲੀਆ, ਗੁਰਪ੍ਰੀਤ ਸਿੰਘ)-  ਪਿਛਲੇ ਕੁਝ ਦਿਨਾਂ ਤੋਂ ਕੈਲਗਰੀ ਅਤੇ ਐਡਮਿੰਟਨ  ਵਿੱਚ 1000 ਤੋਂ ਵਧ ਵਿਦਿਆਰਥੀ ਸੜਕਾਂ ਉੱਤੇ ਹਨ। ਉਹ ਕੈਨੇਡਾ ਸਰਕਾਰ ਵੱਲੋਂ ਪੋਸਟ ਗਰੈਜੂਏਸ਼ਨ ਵਰਕ ਪਰਮਿਟ ਨਾ ਦੇਣ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਭਾਵੇਂਕਿ ਦਿਲਚਸਪ ਤੱਥ ਹੈ ਕਿ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਕਥਿਤ ਮੁਸੀਬਤ ’ਚ ਪਾਉਣ ਵਾਲੀ ਜਲੰਧਰ ਦੀ ਇਕ ਇਮੀਗ੍ਰੇਸ਼ਨ ਫਰਮ ਹੈ। ਫਰਮ ਦਾ ਮਾਲਕ ‘ਕੈਨੇਡੀਅਨ ਇੰਸਟੀਚਿਊਟ ਆਫ ਓਸਟੀਓਪੈਥਿਕ ਥੈਰੇਪੀ’ (ਸੀ ਆਈ ਓ ਟੀ) ਦਾ ਸਹਿ-ਮਾਲਕ ਵੀ ਹੈ। ਇਹ ‘ਪ੍ਰੋਟੇਜ ਕਾਲਜ’ ਨਾਲ ਜਨਤਕ-ਨਿੱਜੀ ਭਾਈਵਾਲੀ ਤਹਿਤ ਕੰਮ ਕਰਨ ਵਾਲਾ ‘ਮਨੋਨੀਤ ਲਰਨਿੰਗ ਇੰਸਟੀਚਿਊਟ’ ਹੈ, ਜਿੱਥੇ ਇਨ੍ਹਾਂ ਵਿਦਿਆਰਥੀਆਂ ਨੇ ਅੱਠ ਮਹੀਨਿਆਂ ਤੋਂ ਲੈ ਕੇ ਦੋ ਸਾਲ ਦੀ ਮਿਆਦ ਦੇ ਵੱਖ-ਵੱਖ ਡਿਪਲੋਮਾ ਕੋਰਸ ਕੀਤੇ ਹਨ। ਫਰਮ ਦਾ ਮਾਲਕ ਇਸ ਵੇਲੇ ਦੁਬਈ ਵਿੱਚ ਰੀਅਲ ਅਸਟੇਟ ਦਾ ਕਾਰੋਬਾਰ ਕਰ ਰਿਹਾ ਹੈ।

ਸੜਕਾਂ ’ਤੇ ਉਤਰਨ ਲਈ ਮਜਬੂਰ ਵਿਦਿਆਰਥੀਆਂ ਨੇ ਅਜੇ ਪਿਛਲੇ ਸਾਲ ਦੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਉਨ੍ਹਾਂ ਉਦੋਂ ਹੀ ਵਰਕ ਪਰਮਿਟ ਅਪਲਾਈ ਕਰ ਦਿੱਤੇ ਸਨ।  ਜੁਲਾਈ ਦੇ ਅੱਧ ਵਿੱਚ ਇਮੀਗ੍ਰੇਸ਼ਨ ਵਿਭਾਗ ਨੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ। ਉਨ੍ਹਾਂ ਦੀਆਂ ਅਰਜ਼ੀਆਂ ਇਸ ਆਧਾਰ ’ਤੇ ਰੱਦ ਕੀਤੀਆਂ ਗਈਆਂ ਕਿ ਉਨ੍ਹਾਂ ਦੇ ਪ੍ਰੋਗਰਾਮ ‘ਪ੍ਰਵਾਨਿਤ ਨਹੀਂ’ ਸਨ, ਜਿਸ ਕਰ ਕੇ ਉਹ ਵਰਕ ਪਰਮਿਟਾਂ ਲਈ ਅਯੋਗ ਹੋ ਗਏ। ਹੁਣ ਉਨ੍ਹਾਂ ਨੂੰ ਨਿਆਇਕ ਨਜ਼ਰਸਾਨੀ ਲਈ ਅਪਲਾਈ ਕਰਨਾ ਪਿਆ ਹੈ। ਤਾਜ਼ਾ ਖਬਰ ਹੈ ਕਿ ਇਮੀਗ੍ਰੇਸ਼ਨ ਵਿਭਾਗ ਨੇ ਇਸ ਕਾਲਜ ਨਾਲ ਸਬੰਧਿਤ ਜਿਹੜੇ ਵਿਦਿਆਰਥੀਆਂ ਨੂੰ ਪਹਿਲਾਂ ਵਰਕ ਪਰਮਿਟ ਜਾਰੀ ਕੀਤੇ ਸਨ, ਹੁਣ ਉਹਨਾਂ ਦੇ ਵਰਕ ਪਰਮਿਟ ਵੀ ਰੱਦ ਕੀਤੇ ਜਾ ਰਹੇ ਹਨ।

ਵਿਦਿਆਰਥੀਆਂ ਨੇ ਪੰਜਾਬੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਸੁਖ ਧਾਲੀਵਾਲ ਤੇ ਪੰਜਾਬੀ ਭਾਈਚਾਰੇ ਤੱਕ ਪਹੁੰਚ ਕੀਤੀ ਹੇ। ਜੇ ਇਨ੍ਹਾਂ ਵਿਦਿਆਰਥੀਆਂ ਨੂੰ ਕੋਈ ਰਾਹਤ ਨਾ ਮਿਲੀ ਤਾਂ ਉਨ੍ਹਾਂ ਨੂੰ ਅਗਲੇ 70 ਦਿਨਾਂ ’ਚ ਵਾਪਸ ਪੰਜਾਬ ਮੁੜਨਾ ਹੋਵੇਗਾ। ਅਲਬਰਟਾ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੈਨੀਅਲ ਸਮਿਥ ਨੇ ਕਿਹਾ, ‘‘ਮੈਂ ਪੋਰਟੇਜ ਕਾਲਜ ਨੂੰ ‘ਡਿਪਲੋਮਾ ਮਿਲ’ ਨਹੀਂ ਕਹਾਂਗਾ। ਪਰ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਕਿ ਬੇਈਮਾਨ ਲੋਕਾਂ ਨੇ ਡਿਪਲੋਮਾ ਦੇਣ ਵਾਲੀਆਂ ਸੰਸਥਾਵਾਂ ਖੋਲ੍ਹੀਆਂ ਤੇ ਵਿਦਿਆਰਥੀਆਂ ਦਾ ਫਾਇਦਾ ਚੁੱਕਿਆ। ਜੇ ਤੁਸੀਂ ਵਿਦਿਆਰਥੀ ਵੀਜ਼ੇ ’ਤੇ ਆਏ ਹੋ ਤੇ ਤੁਹਾਡਾ ਵੀਜ਼ਾ ਖ਼ਤਮ ਹੋ ਚੁੱਕਾ, ਤੁਹਾਡੇ ਕੋਲ ਪੀ ਆਰ ਨਹੀਂ ਹੈ ਤਾਂ ਤੁਹਾਨੂੰ ਮੁੜਨਾ ਹੋਵੇਗਾ।

featured-img

Leave a Reply

Your email address will not be published. Required fields are marked *