Sep 12, 2026

ਸਰੀ- ਬੀਤੇ ਐਤਵਾਰ ਨੂੰ ਸਰੀ ਨਿਊਟਨ ਤੋਂ ਐਨ ਡੀ ਪੀ  ਐਮ ਐਲ ਏ ਅਤੇ ਬੀਸੀ ਦੀ ਉਚ ਸਿੱਖਿਆ ਮੰਤਰੀ ਜੈਸੀ ਸੂੰਨੜ ਵਲੋਂ ਆਪਣੇ ਹਲਕੇ ਦੇ ਵੋਟਰਾਂ ਤੇ ਸਮਰਥਕਾਂ ਦੇ ਮਾਣ ਵਿਚ ਸਮਰ ਬਾਰਬੀਕਿਊ ਪਾਰਟੀ ਦਾ ਆਯੋਜਨ ਕੀਤਾ ਗਿਆ। ਨਿਊਟਨ ਦੇ ਅਨਵਿਨ ਪਾਰਕ (13313-68  ਐਵਨਿਊ) ਵਿਖੇ ਇਸ ਬਾਰਬੀਕਿਊ ਪਾਰਟੀ ਦੌਰਾਨ ਵੱਡੀ ਗਿਣਤੀ ਵਿਚ ਹਲਕੇ ਦੇ ਲੋਕਾਂ ਅਤੇ ਉਘੀਆਂ ਹਸਤੀਆਂ ਨੇ ਸ਼ਮੂਲੀਅਤ ਕੀਤੀ, ਜਿਹਨਾਂ ਵਿਚ ਸਾਬਕਾ ਮੰਤਰੀ ਹੈਰੀ ਬੈਂਸ, ਐਮ ਪੀ ਸੁਖ ਧਾਲੀਵਾਲ, ਕੈਬਨਿਟ ਮੰਤਰੀ ਜਗਰੂਪ ਬਰਾੜ, ਬਰੂਸ ਰਾਲਸਟਨ, ਕ੍ਰਿਪਾਲ ਮਾਂਗਟ, ਜੈਸੀ ਦੋਸਾਂਝ, ਕੁਲਵੰਤ ਢੇਸੀ, ਡਾ ਜਸਵੀਰ ਰੋਮਾਣਾ ਤੇ ਹੋਰ ਸ਼ਾਮਿਲ ਸਨ।  ਜੈਸੀ ਸੂੰਨੜ ਨੇ ਸਭ ਨੂੰ ਜੀ ਆਇਆ ਆਖਿਆ ਅਤੇ ਉਹਨਾਂ ਵਲੋਂ ਹਲਕੇ ਦੇ ਕੰਮਾਂ ਦੇ ਨਾਲ ਡੇਵਿਡ ਈਬੀ ਦੇ ਸਰਕਾਰ ਵਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਉਹਨਾਂ ਆਏ ਮਹਿਮਾਨਾਂ ਲਈ ਬਰਗਰ ਤੇ ਹੋਰ ਖਾਣ ਪੀਣ ਦੀਆਂ ਵਸਤਾਂ ਪਰੋਸਣ ਦੀ  ਹੱਥੀਂ ਸੇਵਾ ਕੀਤੀ। ਆਏ ਮਹਿਮਾਨਾਂ ਨਾਲ ਤਸਵੀਰਾਂ ਕਰਵਾਈਆਂ ਤੇ ਇਕ ਦੂਸਰੇ ਨਾਲ ਵਿਚਾਰਾਂ ਦੀ ਸਾਂਝ ਪਾਈ।