Aug 9, 2026

ਸਰੀ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੈਬਨਿਟ ਮੰਤਰੀ ਜਗਰੂਪ ਬਰਾੜ ਵੱਲੋਂ ਆਪਣੇ ਹਲਕੇ ਦੇ ਵੋਟਰਾਂ, ਸਮਰਥਕਾਂ ਅਤੇ ਭਾਈਚਾਰਕ ਸਾਂਝ ਵਾਲੇ ਲੋਕਾਂ ਲਈ ਫਰਾਂਸਿਸ ਪਾਰਕ ਸਰੀ ਵਿੱਚ ਸਮਰ ਬਾਰਬੀਕਿਊ ਪਾਰਟੀ ਦਾ ਆਯੋਜਨ ਕੀਤਾ ਗਿਆ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਲਿਬਰਲ ਐਮ ਪੀ  ਸੁੱਖ ਧਾਲੀਵਾਲ, ਐਮ ਪੀ  ਗੁਰਬਖਸ਼ ਸੈਣੀ, ਸਰੀ ਦੀ ਮੇਅਰ ਬਰਾਂਡਾ ਲੌਕ, ਮੇਅਰ ਉਮੀਦਵਾਰ ਮਾਈਕ ਸਟਾਰਚੁੱਕ,ਲਿੰਡਾ ਐਨਿਸ, ਗੈਰੀ ਬੈੱਗ,ਸੀਨਾ ਵਰਮਾਨੀ, ਐਮ ਐਲ ਏ ਆਮਨਾ ਸ਼ਾਹ ਅਤੇ ਪ੍ਰਿਅੰਕਾ  ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ।
ਇਸ ਮੌਕੇ ਤੇ ਪਰੋਸੇ ਗਏ ਪੀਜੇ, ਸਮੋਸੇ ਅਤੇ ਹੋਰ ਖਾਣ ਪੀਣ  ਵਾਲੇ ਪਦਾਰਥਾਂ ਦਾ ਸਾਰਿਆਂ ਨੇ ਰਲ ਮਿਲ ਕੇ ਆਨੰਦ ਮਾਣਿਆ। ਇਸ ਮੌਕੇ ਤੇ ਮੌਜੂਦ ਸਕੂਲੀ  ਬੱਚਿਆਂ ਦੇ ਕਰਵਾਏ ਗਏ ਪੈਂਟਿੰਗ ਮੁਕਾਬਲਿਆਂ ਵਿੱਚ ਵੱਡੀ ਗਿਣਤੀ ‘ਚ  ਬੱਚਿਆਂ ਨੇ ਬੜੇ ਉਤਸਾਹ ਨਾਲ ਆਪਣੇ ਚਿੱਤਰਕਲਾ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਮੈਟਰੋ ਵੈਨ ਹੈਲਥ ਗਰੁੱਪ ਦੇ ਉਦਮੀ ਨੌਜਵਾਨਾਂ ਵੱਲੋਂ ਹਸਪਤਾਲ ਦੇ ਲੋੜਵੰਦ ਮਰੀਜ਼ਾਂ ਲਈ ਫੰਡਰੇਜਿੰਗ ਦੀ ਮੁਹਿੰਮ ‘ਚ ਲੋਕਾਂ ਨੂੰ ਦਾਨ ਕਰਨ ਦੀ ਅਪੀਲ ਕੀਤੀ ਗਈ।  ਇਸ ਦੌਰਾਨ ਉੱਘੇ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਵੱਲੋਂ ਸਾਬਕਾ ਡੀਜੀਪੀ ਰਾਜਵੀਰ ਸਿੰਘ ਦੀ ਲਿਖੀ ਕਿਤਾਬ ‘ਐਵਰ ਉਨਵਰਡ’ ਜਗਰੂਪ ਸਿੰਘ ਬਰਾੜ ਨੂੰ ਭੇਂਟ ਕੀਤੇ ਗਈ।
ਇਸ ਮੌਕੇ ਤੇ ਮੌਜੂਦ ਪਤਵੰਤਿਆਂ ਵਿੱਚ ਹਰਚੰਦ ਸਿੰਘ ਭੰਗੂ,ਅਜਮੇਰ ਸਿੰਘ ਭਾਗਪੁਰ, ਜਸਵੰਤ ਸਿੰਘ ਬਰਾੜ, ਸੀਨੀਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ, ਪਿਕਸ ਦੇ ਸੀਈਓ ਸਤਬੀਰ ਸਿੰਘ ਚੀਮਾ, ਗੁਰਦੀਪ ਸਿੰਘ ਖੁਰਾਣਾ,ਵਿਕਾਸ ਖੁਰਾਨਾ, ਜੈ ਵਿਰਦੀ, ਸੁਰਿੰਦਰ ਸਿੰਘ ਸੰਧੂ, ਹਰਮੇਲ ਸਿੰਘ ਸੁੰਨੜ, ਮਨਜੀਤ ਸਿੰਘ ਸੋਹੀ, ਪਰਮਜੀਤ ਖੋਸਲਾ, ਰਾਜਿੰਦਰ ਸਿੰਘ ਪੰਧੇਰ ਤੇ ਹੋਰ ਕਈ ਉਘੀਆਂ ਹਸਤੀਆਂ ਹਾਜ਼ਰ ਸਨ।
ਅਖੀਰ ‘ਚ ਜੇਤੂ ਬੱਚਿਆਂ ਨੂੰ ਜਗਰੂਪ ਸਿੰਘ ਬਰਾੜ ਅਤੇ ਉਨਾਂ ਦੇ ਸਾਥੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *