Aug 18, 2026

ਸਰੀ-(ਅਮਰਜੀਤ ਸਿੰਘ ਬਰਾੜ)–ਮਿਤੀ 16 ਅਗੱਸਤ ਦਿਨ ਐਤਵਾਰ ਨੂੰ ਖਾਲਸਾ ਦੀਵਾਨ ਸੁਸਾਇਟੀ ਸਰੀ ਵਿਖੇ ਨਿਸ਼ਾਨ ਸਹਿਬ ਦੀ ਸਥਾਪਨਾ ਕੀਤੀ ਗਈ ਅਤੇ ਚੋਲਾ ਸਹਿਬ ਦੀ ਸੇਵਾ ਕੀਤੀ ਗਈ।ਪਹਿਲਾਂ ਨਿਸ਼ਾਨ ਸਾਹਿਬ ਬਿਲਡਿੰਗ ਦੇ ਉਪਰ ਸ਼ਸੋਭਿਤ ਸਨ ਅਤੇ ਸੰਗਤ ਨੂੰ ਨਜ਼ਰ ਨਹੀਂ ਆ ਰਹੇ ਸਨ।ਨਵਾਂ 100 ਫੁਟ ਦੀ ਉਚਾਈ ਵਾਲਾ ਨਿਸ਼ਾਨ ਸਾਹਿਬ ਸਥਾਪਤ ਕਰਨ ਲਈ ਸਰਕਾਰੀ ਤੰਤਰ ਦੀਆਂ ਮਨਜੂਰੀਆਂ ਲੈਣ ਲਈ ਲੰਬਾ ਸਮਾਂ ਉਡੀਕ ਕਰਨੀ ਪਈ। ਸੰਗਤ ਇਨਾਂ ਪਲਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ।ਨਵਾਂ ਨਿਸ਼ਾਨ ਸਾਹਿਬ ਸਥਾਪਤ ਕਰਨ ਦੇ ਸਬੰਧ ਵਿਚ ਸ਼ੁਕਰਵਾਰ ਨੂੰ ਅਖੰਡ ਪਾਠ ਸਹਿਬ ਅਰੰਭ ਹੋਏ ਅਤੇ ਐਤਵਾਰ ਨੂੰ ਭੋਗ ਪਾਏ ਗਏ।ਇਸ ਸਮਾਗਮ ਵਿਚ ਸਤਿਕਾਰਯੋਗ ਮੈਬਰ ਪਾਰਲੀਮੈਂਟ ਸੁਖ
ਧਾਲੀਵਾਲ, ਬੀਸੀ ਦੇ ਕੈਬਨਿਟ ਮੰਤਰੀ ਜਗਰੂਪ ਬਰਾੜ, ਅੇਮ.ਐਲ.ਏ.ਗੈਰੀ ਬਿਗ, ਸਕੂਲ ਟਰੱਸਟੀ ਗੈਰੀ ਥਿੰਦ ਅਤੇ ਕਈ ਹੋਰ ਅਹਿਮ ਸ਼ਖਸੀਅਤਾਂ  ਸਮੇਤ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਿਰਕਿਤ ਕੀਤੀ।ਰੇਡੀਓ ਸਵਿਫਟ ਦੀ ਟੀਮ ਵਲੋਂ ਸੀ ਓ ਦਵਿੰਦਰ ਬੈਨੀਪਾਲ ਅਤੇ ਜਿੰਨੀ ਸਿਮਜ ਦੀ ਅਗਵਾਈ ਵਿਚ ਨਿਸ਼ਾਨ ਸਾਹਿਬ ਦੀ ਸੇਵਾ ਵਿਚ ਉੁਤਸ਼ਾਹ ਅਤੇ ਸ਼ਰਧਾ ਭਾਵਨਾਂ ਨਾਲ ਹਿੱਸਾ ਲਿਆ।ਨਿਸ਼ਾਨ ਸਾਹਿਬ ਦੀ ਸੇਵਾ ਦੇ ਦੌਰਾਨ ਗੁਰਦਵਾਰਾ ਸਾਹਿਬ ਦੇ ਕੀਰਤਨੀ ਜਥੇ ਭਾਈ ਰਜਿੰਦਰ ਸਿੰਘ ਪਾਓਂਟਾ ਸਾਹਿਬ ਅਤੇ ਭਾਈ ਨਰਿੰਦਰ ਸਿੰਘ ਦਿੱਲੀ ਵਾਲਿਆਂ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ।ਗੁਰਦਵਾਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਤੋਂ ਢਾਡੀ ਜੱਥੇ ਨੇ ਜੋਸ਼ੀਲੇ ਢਾਡੀ ਪਰਸੰਗ ਰਾਹੀਂ ਰੰਗ ਬੰਨ ਦਿਤਾ। ਭਾਈ ਰਣਯੋਧ ਸਿੰਘ ਨੇ ਆਪਣੈ ਜੋਸ਼ੀਲੇ ਅੰਦਾਜ਼ ਵਿਚ “ਝੂਲਤੇ ਨਿਸ਼ਾਨ ਪੰਥ ਖਾਲਸਾ ਦੇ” ਕਵਿਤਾ ਪੇਸ਼ ਕੀਤੀ।ਜੈਕਾਰਿਆਂ ਦੀ ਗੂੰਜ ਵਿਚ ਨਵਾਂ ਨਿਸ਼ਾਨ ਸਾਹਿਬ ਦੀ ਸੇਵਾ ਸੰਮੂਹ ਸੰਗਤ ਵਲੋਂ ਬਹੁਤ ਸ਼ਰਧਾ ਭਾਵਾਨਾ ਨਾਲ ਕੀਤੀ ਗਈ।ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਪ੍ਰਬੰਧਕੀ ਕਮੇਟੀ ਵਲੋ ਸੈਕਟਰੀ ਕਸ਼ਮੀਰ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਸੁੰਨੜ, ਹਰਜੀਤ ਸਿੰਘ ਘੱਗ ,ਗੁਰਦਵਾਰਾ ਬਰੁਕਸਾਈਡ ਦੀ ਪ੍ਰਬੰਧਕੀ ਕਮੇਟੀ ਵਲੋਂ ਸੁਰਿੰਦਰ ਸਿੰਘ ਜੱਬਲ,ਚਰਨਜੀਤ ਸਿੰਘ ਮਰਵਾਹਾ, ਖਾਲਸਾ ਦੀਵਾਨ ਸੁਸਾਇਟੀ ਐਬਟਸਡੋਰਡ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ, ਜਗਦੇਵ ਸਿੰਘ ਮੱਖਣ , ਗੁਰਦਵਾਰਾ ਅਕਾਲੀ ਸਿੰਘ ਸਿਖ ਸੁਸਾਇਟੀ ਵੈਨਕੂਵਰ, ਮਿਸਨ ਸਿਖ ਟੈਂਪਲ ਦੀ ਪ੍ਰਬੰਧਕੀ ਕਮੇਟੀ ਦੇ ਸੰਮੂਹ ਮੈਂਬਰ ਸਾਹਿਬਾਨਾਂ ਅਤੇ ਲੋਅਰ ਮੇਨਲੈਂਡ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਇਸ ਸਮਾਗਮ ਵਿਚ ਸ਼ਿਰਕਿਤ ਕੀਤੀ।ਨਿਸ਼ਾਨ ਸਹਿਬ ਦੀ ਸਥਾਪਨਾ ਅਤੇ ਚੋਲਾ ਸਾਹਿਬ ਦੀ ਸੇਵਾ ਵਿਚ ਸ.ਸਲਿੰਦਰ ਸਿੰਘ ਬਾਸੀ ਦੀ ਸਮੁਚੀ ਟੀਮ ਦਾ ਵਡਮੁੱਲਾ ਯੋਗਦਾਨ ਰਿਹਾ।ਗੁਰਦਵਾਰਾ ਸਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਸ ਗੁਰਬੀਰ ਸਿੰਘ ਸੋਹੀ,ਕੁਲਵੰਤ ਸਿੰਘ ਪੂਨੀਆ,ਕੁਲਵੰਤ ਸਿੰਘ ਢੇਸੀ,ਸੁਰਜੀਤ ਸਿੰਘ ਗਿੱਲ ਅਤੇ ਅਮਰਜੀਤ ਸਿੰਘ ਸਮਰਾ ਦਾ ਧੰਨਵਾਦ ਕੀਤਾ ਜਿੰਨਾਂ ਨੇ ਨਿਸ਼ਾਨ ਸਹਿਬ ਦੀ ਬੁਨਿਆਦੀ ਉਸਾਰੀ ਵਿਚ ਵੱਡਮੁਲਾ ਯੋਗਦਾਨ ਪਾਇਆ । ਖਾਲਸਾ ਦੀਵਾਨ ਸੁਸਾਇਟੀ ਸਰੀ ਦੀ ਪ੍ਰਬੰਧਕੀ ਕਮੇਟੀ ਵਲੋਂ ਸਮੂਹ ਸੰਗਤ ਅਤੇ ਪਤਵੰਤੇ ਸਜਣਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *