ਉਘੇ ਗਾਇਕ ਗੀਤਾ ਜ਼ੈਲਦਾਰ, ਆਤਮਾ ਬੁੱਢੇਵਾਲ-ਪ੍ਰੀਤ ਲਾਲੀ ਤੇ ਮਲਿਕਾ-ਜੋਤੀ ਨੇ ਮੇਲੇ ਨੂੰ ਸਿਖਰ ਤੇ ਪਹੁੰਚਾਇਆ-
ਰੇਡੀਓ ਹੋਸਟ ਹਰਜਿੰਦਰ ਥਿੰਦ ਤੇ ਹੋਰ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ-
ਐਬਸਫੋਰਡ ( ਦੇ ਪ੍ਰ ਬਿ, ਮਾਂਗਟ )-16 ਅਗਸਤ ਦਿਨ ਐਤਵਾਰ ਨੂੰ ਵੈਲੀ ਯੁਨਾਈਟਡ ਕਲਚਰਲ ਕਲੱਬ ਵਲੋਂ ਹਰ ਸਾਲ ਦੀ ਤਰਾਂ ਮੇਲਾ ਪੰਜਾਬੀਆਂ ਦਾ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉਘੇ ਗਾਇਕ ਗੀਤਾ ਜ਼ੈਲਦਾਰ, ਮਲਿਕਾ-ਜੋਤੀ, ਆਤਮਾ ਬੁੱਢੇਵਾਲ-ਪ੍ਰੀਤ ਲਾਲੀ, ਕੌਰ ਮਨਦੀਪ, ਮਨਰਾਜ ਹੰਸ, ਬਲਰਾਜ, ਨਵੀ, ਬੌਬੀ ਭੁੱਲਰ, ਏਕਮ, ਅਨਮੋਲ ਵਿਰਕ ਤੇ ਕਈ ਸਥਾਨਕ ਗਾਇਕ ਕਲਾਕਾਰਾਂ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਲੋਕਾਂ ਦਾ ਭਾਰੀ ਮਨੋਰੰਜਨ ਕੀਤਾ। ਮਲਿਕਾ-ਜੋਤੀ ਗਾਇਕ ਭੈਣਾਂ ਦੀ ਜੋੜੀ ਨੇ ਮੰਚ ਤੋਂ ਥੱਲੇ ਆਕੇ ਭੈਣਾਂ ਨੂੰ ਆਪਣੇ ਨਾਲ ਨੱਚਣ ਲਈ ਮਜ਼ਬੂਰ ਕਰ ਦਿੱਤਾ। ਮੁੰਡਾ ਮੰਗਦਾ ਬਦਾਮਾਂ ਵਾਲੀ ਖੀਰ ਕੁੜੀਓ ਦੇ ਗਾਣੇ ਦੇ ਨਾਲ ਉਹਨਾਂ ਕਈ ਹੋਰ ਗੀਤ ਗਾਕੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਆਤਮਾ ਬੁੱਢੇਵਾਲ- ਪ੍ਰੀਤ ਲਾਲੀ ਦੀ ਦੋਗਾਣਾ ਜੋੜੀ ਅਤੇ ਗੀਤਾ ਜ਼ੈਲਦਾਰ ਨੇ ਮੇਲੇੇ ਦੌਰਾਨ ਪੂਰੀ ਧੁੰਮ ਪਾ ਛੱਡੀ। ਇਸ ਮੌਕੇ ਮੇਲਾ ਪ੍ਰਬੰਧਕਾਂ ਜਿਹਨਾਂ ਵਿਚ ਪ੍ਰਧਾਨ ਹਰਜੋਤ ਸੰਧੂ, ਜਤਿੰਦਰ ਸਿੰਘ ਹੈਪੀ ਗਿੱਲ, ਲਖਵੀਰ ਮਾਨ, ਮਨਜਿੰਦਰ ਪੰਨੂ, ਮਨਜੀਤ ਗਿੱਲ, ਸੁਰਜੀਤ ਉਪਲ,ਪਵਨ ਧਾਲੀਵਾਲ, ਗੁਰਪ੍ਰੀਤ ਬਰਾੜ, ਸੁਰਿੰਦਰਪਾਲ ਗਰੇਵਾਲ, ਦਵਿੰਦਰ ਸਿੱਧੂ, ਜਗਤਾਰ ਚਾਹਲ, ਪਵਨ ਪਾਂਡੇ,ਰਣਜੀਤ ਸੰਧੂ ਮੁੱਖ ਰੂਪ ਵਿਚ ਸ਼ਾਮਿਲ ਹਨ ਨੇ ਮੇਲੇ ਦੇ ਸਪਾਂਸਰਾਂ ਅਤੇ ਅਹਿਮ ਹਸਤੀਆਂ ਨੂੰ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ।
ਮੇਲੇ ਦੌਰਾਨ ਐਮ ਪੀ ਸੁਖ ਧਾਲੀਵਾਲ, ਐਮ ਪੀ ਗੁਰਬਖਸ਼ ਸਿੰਘ ਸੈਣੀ, ਬੀਸੀ ਦੇ ਕੈਬਨਿਟ ਮਨਿਸਟਰ ਜਗਰੂਪ ਬਰਾੜ, ਸਾਬਕਾ ਐਮ ਪੀ ਜਤੀ ਸਿੱਧੂ, ਸਾਬਕਾ ਐਮ ਪੀ ਜਸਬੀਰ ਸੰਧੂ, ਕੌਂਸਲਰ ਦੇਵ ਹੇਅਰ, ਕੌਂਸਲਰ ਕੈਲੀ ਚਾਹਲ, ਸਰੀ ਤੋਂ ਕੌਸਲਰ ਉਮੀਦਵਾਰ ਮੀਰਾ ਗਿੱਲ, ਕੌਂਸਲਰ ਉਮੀਦਵਾਰ ਪਰਮਿੰਦਰ ਚੌਹਾਨ, ਰਾਜਵੀਰ ਢਿੱਲੋਂ, ਐਬਸਫੋਰਡ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ, ਮੀਤ ਪ੍ਰਧਾਨ ਜਗਦੇਵ ਸਿੰਘ ਮੱਖਣ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਤੋਂ ਕਸ਼ਮੀਰ ਸਿੰਘ ਧਾਲੀਵਾਲ, ਜੁਗਿੰਦਰ ਸਿੰਘ ਸੁੰਨੜ, ਰੀਐਲਟਰ ਸੈਮ ਤੂਰ, ਡਾ ਪਰਗਟ ਸਿੰਘ ਭੁਰਜੀ, ਅਮਰ ਢਿੱਲੋਂ, ਸੋਨੀ ਸਿੱਧੂ, ਅਜਮੇਰ ਸਿੰਘ ਭਾਗਪੁਰ ਸਾਬਕਾ ਚੇਅਰਮੈਨ, ਕਬੱਡੀ ਪ੍ਰੋਮੋਟਰ ਬਲਬੀਰ ਬੈਂਸ, ਗੁਰਬਿੰਦਰ ਸਿੰਘ ਬੋਪਾਰਾਏ, ਮੇਜਰ ਸਿੰਘ ਸਿੱਧੂ, ਹਰਵ ਬਦੇਸ਼ਾ, ਹਰਵਿੰਦਰ ਤੂਰ, ਰਾਜ ਖੇਲਾ ਅਤੇ ਮਿਸ਼ਨ ਸਿੱਖ ਸੁਸਾਇਟੀ ਦੇ ਕਮੇਟੀ ਮੈਂਬਰਾਂ ਨੇ ਵਿਸ਼ੇਸ਼ ਹਾਜ਼ਰੀ ਭਰੀ ਤੇ ਪ੍ਰਬੰਧਕਾਂ ਨੂੰ ਮੇਲੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੇਲੇ ਦੌਰਾਨ ਰੇਡੀਓ ਰੈਡ ਐਫ ਐਮ ਦੇ ਉਘੇ ਹੋਸਟ ਹਰਜਿੰਦਰ ਸਿੰਘ ਥਿੰਦ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਤੋਂ ਇਲਾਵਾ ਆਏ ਵਿਸ਼ੇਸ਼ ਮਹਿਮਾਨਾਂ ਸਮੇਤ ਰੀਐਲਟਰ ਟੋਨੀ ਬੱਲ, ਸਕੂਲ ਟਰੱਸਟੀ ਅਰਸ਼ ਕਲੇਰ , ਹਰਦੀਪ ਸਿੰਘ ਪਰਮਾਰ ਸਪਾਈਸ ਕਿਚਨ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੇਲੇ ਦੀ ਸਫਲਤਾ ਲਈ ਪ੍ਰਧਾਨ ਹਰਜੋਤ ਸੰਧੂ ਤੇ ਜਤਿੰਦਰ ਸਿੰਘ ਹੈਪੀ ਗਿੱਲ ਨੇ ਸਰੋਤਿਆਂ ਤੇ ਗਾਇਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਗਾਇਕੀ ਦੇ ਅਖਾੜੇ ਤੋਂ ਪਹਿਲਾਂ ਕੈਲ ਦੁਸਾਂਝ ਦੀ ਅਗਵਾਈ ਹੇਠ ਕਿਡਜ ਪਲੇਅ ਵਲੋਂ ਬੱਚਿਆਂ ਦੀਆਂ ਦੌੜਾਂ ਦੇ ਮੁਕਾਬਲੇ ਅਤੇ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ। ਮੇਲੇ ਦੌਰਾਨ ਜਿਥੇ ਪੰਜਾਬੀ ਜੁੱਤੀਆਂ ਅਤੇ ਪੰਜਾਬੀ ਸੂਟਾਂ ਦੇ ਸਟਾਲ ਲਗਾਏ ਗਏ ਉਥੇ ਗੁਲਾਟੀ ਪਬਲਿਸ਼ਰ ਵਲੋਂ ਹਰਦਮ ਮਾਨ ਨੇ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਿਸਨੂੰ ਪੰਜਾਬੀ ਪਾਠਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।
































