Aug 19, 2026

ਅੰਤਿਮ ਸੰਸਕਾਰ ਤੇ ਭੋਗ 22 ਅਗਸਤ ਨੂੰ-

ਵਿੰਨੀਪੈਗ ( ਸ਼ਰਮਾ) -ਵਿੰਨੀਪੈਗ ਦੇ ਉਘੇ ਵਕੀਲ ਸ ਸੁਖਜੀਤ ਸਿੰਘ ਭੰਡਾਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜਗਦੀਸ਼ ਕੌਰ ਭੰਡਾਲ ( ਸੁਪਤਨੀ ਸਵਰਗੀ ਸ ਬੂਟਾ ਸਿੰਘ ਭੰਡਾਲ) ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 79 ਸਾਲ ਦੇ ਸਨ। ਉਹ ਆਪਣੇ ਪਿੱਛੇ ਸਪੁੱਤਰ ਸੁਖਜੀਤ ਸਿੰਘ ਭੰਡਾਲ, ਧੀ ਪ੍ਰਭਜੋਤ ਕੌਰ ਅਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ। ਉਹ ਪੰਜਾਬ ਦੇ ਜਿਲਾ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਨਾਲ ਸਬੰਧਿਤ ਸਨ ਤੇ ਆਪਣੇ ਸਪੁੱਤਰ ਪਾਸ ਵਿੰਨਪੈਗ ਵਿਖੇ ਪਿਛਲੇ ਲੰਬੇ ਸਮੇਂ ਤੋ ਰਹਿ ਰਹੇ ਸਨ। ਪਰਿਵਾਰ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 22 ਅਗਸਤ  ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਥਾਮਸਨ ਪਾਰਕ ਫਿਊਨਰਲ ਹੋਮ 1291 ਮੈਕਗਿਲਵਰੀ ਬੁਲੇਵਾਰਡ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਅਤੇ ਅੰਤਿਮ ਅਰਦਾਸ 22 ਅਗਸਤ ਨੂੰ ਦੁਪਹਿਰ 12 ਵਜੇ ਖਾਲਸਾ ਦੀਵਾਨ ਸੁਸਾਇਟੀ 807 ਮੈਕਲੋਡ ਐਵਨਿਊ ਵਿੰਨੀਪੈਗ ਵਿਖੇ ਹੋਵੇਗੀ।

ਪਰਿਵਾਰ ਨਾਲ ਹਮਦਰਦੀ ਲਈ ਸੁਖਜੀਤ ਸਿੰਘ ਭੰਡਾਲ ਨਾਲ ਫੋਨ ਨੰਬਰ 204-218-3502 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Leave a Reply

Your email address will not be published. Required fields are marked *