Aug 21, 2026

ਵੈਨਕੂਵਰ, (ਮਲਕੀਤ ਸਿੰਘ)-ਅੱਜ ਕੱਲ ਕੈਨੇਡਾ ਦੌਰੇ ਤੇ ਆਏ ਬੀਬੀ ਅਮਨਦੀਪ ਕੌਰ ਨਕੋਦਰ ਵਾਲਿਆਂ ਦੇ ਇੰਟਰਨੈਸ਼ਨਲ ਗੋਲਡਮੈਡਲਿਸਟ ਢਾਡੀ ਜਥੇ ਵੱਲੋਂ ਕੈਨੇਡਾ ਦੇ ਵੱਖ ਵੱਖ ਗੁਰੂ ਘਰਾਂ ‘ਚ ਗੁਰੂ ਇਤਿਹਾਸ ਨਾਲ ਸੰਬੰਧਿਤ ਢਾਡੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਉਨਾਂ ਦੱਸਿਆ ਕਿ ਉਹ ਆਪਣੇ ਇਸ ਧਾਰਮਿਕ ਦੌਰੇ ਦੌਰਾਨ  ਪਿਛਲੇ ਮਾਰਚ ਮਹੀਨੇ ਤੋਂ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਗੁਰੂ ਘਰਾਂ ਚ  ਸੰਗਤਾਂ ਗੁਰੂ ਇਤਿਹਾਸ ਸੁਣਾਉਣ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਇਹ ਸਿਲਸਿਲਾ ਅਗਸਤ ਦੇ ਅਖੀਰ ਤੱਕ ਜਾਰੀ ਰਹੇਗਾ। ਇਸ ਮੌਕੇ ਤੇ ਉਨਾਂ ਦੇ ਸਾਥੀ ਗੁਰਜੀਤ ਕੌਰ ਧਾਲੀਵਾਲ, ਬੀਬੀ ਅੰਮ੍ਰਿਤਜੋਤ ਕੌਰ ਬਾਬਕ ਅਤੇ ਸਰੰਗੀ ਮਾਸਟਰ ਗੁਰਜੀਤ ਸਿੰਘ ਸਿੱਧਵਾਂ ਵੀ ਹਾਜ਼ਰ ਸਨ
ਕੈਪਸ਼ਨ ਢਾਡੀ ਜਥੇ ਦੀ ਇੱਕ ਤਸਵੀਰ

Leave a Reply

Your email address will not be published. Required fields are marked *