Oct 3, 2026

ਵੈਨਕੂਵਰ, 18 ਅਗਸਤ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਦੇ ਫਸਟ ਨੇਸ਼ਨ ਭਾਈਚਾਰੇ (ਮੂਲ ਨਿਵਾਸੀ) ਨਾਲ ਸਬੰਧਤ 28 ਸਾਲਾ ਜੂਲੀਅਨ ਜੋਨਜ਼ ਦੀ ਪੁਲਿਸ ਅਧਿਕਾਰੀ ਦੀ ਗੋਲੀ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਕੋਰੋਨਰ ਦੀ ਜਾਂਚ  ਸ਼ੁਰੂ ਹੋ ਰਹੀ ਹੈ। ਇਸ ਜਾਂਚ ਦੌਰਾਨ ਘਟਨਾ ਨਾਲ ਜੁੜੇ ਹਾਲਾਤਾਂ, ਪੁਲਸ ਦੀ ਕਾਰਵਾਈ ਅਤੇ ਜੋਨਜ਼ ਦੀ ਮੌਤ ਦੇ ਕਾਰਨਾਂ ਬਾਰੇ ਗਵਾਹੀਆਂ ਅਤੇ ਹੋਰ ਸਬੂਤਾਂ ਦੀ ਘੋਖ ਕੀਤੀ ਜਾਵੇਗੀ।

ਇੱਥੇ ਜ਼ਿਕਰਯੋਗ ਹੈ ਕਿ ਫਰਵਰੀ 2021 ਵਿੱਚ ਜੂਲੀਅਨ ਜੋਨਜ਼ ਦੀ ਮੌਤ ਤੋਂ ਬਾਅਦ ਫਸਟ ਨੇਸ਼ਨ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਹੋਇਆ ਸੀ। ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਪੁਲਿਸ ਅਤੇ ਸਥਾਨਕ ਲੋਕਾਂ ਵਿਚਾਲੇ ਭਰੋਸੇ ਨੂੰ ਡੂੰਘੀ ਸੱਟ ਮਾਰੀ ਹੈ। ਫਸਟ ਨੇਸ਼ਨ ਦੇ ਆਗੂ ਹੁਣ ਇਸ ਜਾਂਚ ਤੋਂ ਘਟਨਾ ਸਬੰਧੀ ਸਾਰੇ ਤੱਥ ਸਾਹਮਣੇ ਆਉਣ ਦੀ ਉਮੀਦ ਕਰ ਰਹੇ ਹਨ।

error: Content is protected !!