Oct 3, 2026

Screenshot

ਐਬਸਫੋਰਡ ( ਦੇ ਪ੍ਰ ਬਿ)- ਬੀਸੀ ਦੇ ਸਮਰਲੈਂਡ (ਓਕਨਾਗਨ ਵੈਲੀ) ਵਿਚ ਜੰਗਲੀ ਅੱਗਾਂ ਕਾਰਣ ਹੋਈ ਭਾਰੀ ਤਬਾਹੀ ਤੋਂ ਪੀੜਤ ਪਰਿਵਾਰਾਂ ਦੀ ਮਦਦ ਲਈ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਲੋਂ ਕੀਤੀ ਗਈ ਅਪੀਲ ਨੂੰ ਐਬਸਫੋਰਡ ਅਤੇ ਆਸ ਪਾਸ ਦੀਆਂ ਸੰਗਤਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਦਾਨੀ ਸੱਜਣਾਂ ਵਲੋਂ ਦਾਨ ਕੀਤੀਆਂ ਗਈਆਂ ਵਸਤਾਂ ਗੁਰੂ ਘਰ ਵਿਖੇ ਇਕੱਤਰ ਕੀਤੀਆਂ ਗਈਆਂ ਹਨ ਤੇ ਇਹਨਾਂ ਨੂੰ ਪੀੜਤਾਂ ਦੀ ਸਹਾਇਤਾ ਲਈ ਭੇਜਿਆ ਜਾ ਰਿਹਾ ਹੈ। ਇਸ ਸਬੰਧੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਸਮਰਲੈਂਡ ਦੀ ਲੋਕਲ ਸੰਸਥਾ ਵੱਲੋਂ ਭੇਜੀ ਮੰਗ ਸੂਚੀ ਅਨੁਸਾਰ ਇਹ  ਵਸਤਾਂ ਇਕੱਤਰ ਕੀਤੀਆਂ ਗਈਆਂ ਹਨ,ਜਿਨ੍ਹਾਂ ਵਿੱਚ ਜਿਆਦਾਤਰ ਮਹਿੰਗੀਆਂ ਵਸਤਾਂ ਹਨ। ਪੀੜਤਾਂ ਦੀ ਸਹਾਇਤਾ ਲਈ ਭੇਜੀ ਗਈ ਸਮੱਗਰੀ ਦੀ ਅੰਦਾਜ਼ਨ ਕੀਮਤ $25,000 ਕਨੇਡੀਅਨ ਡਾਲਰ ਦੇ ਲਗਭਗ ਹੈ। ਇਹ ਸਭ ਨਾਨਕ ਨਾਮ ਲੇਵਾ ਸੰਗਤਾਂ ਦੀ ਵਡਿਆਈ ਹੈ। ਜਿਸ ਵਿੱਚ 5-7 ਸਾਲਾਂ ਦੇ ਬੱਚਿਆਂ ਤੋਂ ਲੈ ਕੇ 103 ਸਾਲ ਦੇ ਬਜ਼ੁਰਗ ਤੱਕ ਨੇ ਯੋਗਦਾਨ ਪਾਇਆ ਹੈ । ਰਾਹਤ ਸਮੱਗਰੀ ਵਿੱਚ ਇੱਕ ਪੇਪਰ ਰੋਲ ਤੋਂ ਲੈ ਕੇ ਬੱਘੀਆਂ ਭਰੀਆਂ ਦਾਨ ਰੂਪ ਵਿੱਚ ਪ੍ਰਾਪਤ ਹੋਈਆਂ। ਧੰਨ ਰਾਸ਼ੀ $5 ਡਾਲਰ ਤੋਂ ਲੈ ਕੇ $5 ਹਜ਼ਾਰ ਡਾਲਰ ਤੱਕ ਦੀ ਦਾਨੀ ਸੱਜਣਾਂ ਵੱਲੋਂ ਆਈ ਹੈ।ਸਭ ਨੇ ਆਪਣੀ-2 ਸਮਰੱਥਾ ਅਨੁਸਾਰ ਵੱਧ ਚੜ੍ਹ ਕੇ ਯੋਗਦਾਨ ਪਾਇਆ ਹੈ। ਸੰਗਤਾਂ ਵਲੋਂ ਭੇਜੀਆਂ ਗਈਆਂ ਵਸਤਾਂ ਅਤੇ ਦਾਨ ਰਾਸ਼ੀ ਲਈ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਨੇ ਸਭ ਦਾ ਧੰਨਵਾਦ ਕੀਤਾ ਹੈ।

error: Content is protected !!