Oct 3, 2026

ਸਰੀ ( ਦੇ ਪ੍ਰ ਬਿ)- ਅਕਾਲੀ ਦਲ ਵੈਸਟ ਕੈਨੇਡਾ ਦੇ ਸੀਨੀਅਰ ਕਾਰਕੁੰਨ ਅਤੇ ਰੋਜ਼ਾਨਾ ਜਗਬਾਣੀ ਦੇ ਮੋਗਾ ਤੋਂ  ਸਾਬਕਾ ਇੰਚਾਰਜ ਪੱਤਰਕਾਰ ਪਵਨ ਗਰੋਵਰ ਅਤੇ ਪੱਤਰਕਾਰ ਕੇਵਲ ਕ੍ਰਿਸ਼ਨ ਬਿੱਟੂ ਗਰੋਵਰ ਨੂੰ ਉਸ ਸਮੇ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ੍ਰੀ ਬਸ਼ੰਬਰ ਨਾਥ ਗਰੋਵਰ ਅਚਾਨਕ ਸਦੀਵੀ ਵਿਛੋੜਾ ਦੇ ਗਏ। ਪਰਿਵਾਰ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਸਵਰਗੀ ਬਸ਼ੰਬਰ ਨਾਥ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 22 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਸ਼ਮਸ਼ਾਨਘਾਟ ਕਾਲੂ ਕੀ ਪੱਤੀ, ਢੁੱਡੀਕੇ ਰੋਡ, ਅਜੀਤਵਾਲ ਮੋਗਾ ਵਿਖੇ ਕੀਤਾ ਜਾਵੇਗਾ। ਭੋਗ ਅਤੇ ਅੰਤਿਮ ਅਰਦਾਸ ਬਾਰੇ ਜਾਣਕਾਰੀ ਬਾਦ ਵਿਚ ਦਿੱਤੀ ਜਾਵੇਗੀ। ਅਫਸੋਸ ਲਈ ਪਵਨ ਗਰੋਵਰ ਨਾਲ ਫੋਨ ਨੰਬਰ 98144-80497 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

error: Content is protected !!