Oct 3, 2026

ਮੁਹਾਲੀ-  ਪੰਜਾਬੀ ਟ੍ਰਿਬਿਊਨ ਅਤੇ ਰੋਜ਼ਾਨਾ ਅਜੀਤ ਲਈ ਮੁਹਾਲੀ ਤੋਂ  ਸੇਵਾਵਾਂ ਨਿਭਾਉਂਦੇ ਰਹੇ ਪੱਤਰਕਾਰ ਅਤੇ ਕਵੀ ਧਰਮਪਾਲ ਉਪਾਸ਼ਕ (83) ਦਾ ਬੀਤੀ ਸ਼ਾਮ ਚੰਡੀਗੜ੍ਹ ਵਿੱਚ ਦੇਹਾਂਤ ਹੋ ਗਿਆ। ਉਹ ਕੁੱਝ ਦਿਨਾਂ ਤੋਂ ਪੀ ਜੀ ਆਈ ਵਿੱਚ ਜ਼ੇਰੇ ਇਲਾਜ ਸਨ।

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਦੇ ਪਿੰਡ ਨੀਲੇਵਾਲਾ ਵਿੱਚ ਜਨਮੇ ਧਰਮਪਾਲ ਉਪਾਸ਼ਕ 1972 ਵਿੱਚ ਸਵਰਾਜ ਟਰੈਕਟਰਜ਼ ’ਚ ਸੇਵਾਵਾਂ ਨਿਭਾਉਣ ਲਈ ਮੁਹਾਲੀ ਆਏ ਸਨ। ਉਹ ਮੁੱਢਲੇ ਦੌਰ ਵਿੱਚ ਨਕਸਲਵਾੜੀ ਲਹਿਰ ਦੇ ਸਾਹਿਤ ਨਾਲ ਵੀ ਜੁੜੇ ਰਹੇ ਅਤੇ ਕਵੀ ਅਵਤਾਰ ਪਾਸ਼ ਦੀ ਸਰਪ੍ਰਸਤੀ ਹੇਠ ਪ੍ਰਕਾਸ਼ਿਤ ਹੁੰਦੇ ਸਿਆੜ ਮੈਗਜ਼ੀਨ ਦੇ ਸਹਾਇਕ ਸੰਪਾਦਕ ਰਹੇ। ਉਨ੍ਹਾਂ ਦੋ ਕਾਵਿ ਪੁਸਤਕਾਂ ‘ਗੁੰਮਸ਼ੁਦਾ ਪੈੜਾਂ’ ਅਤੇ ‘ਮੋਏ ਖੱਤ ਨਹੀਂ ਲਿਖਿਆ ਕਰਦੇ’ ਲਿਖੀਆਂ। ਉਨ੍ਹਾਂ ਦੀ ਪਤਨੀ ਸੀਤਾ ਦੇਵੀ ਦਾ 2016 ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਅਦਾਕਾਰਾ ਧੀ ਅਨੀਤਾ ਸਬਦੀਸ਼, ਪੁੱਤਰ ਕੁਮਾਰ ਪਵਨਦੀਪ ਅਤੇ ਸੰਦੀਪ ਕੁਮਾਰ ਹਨ।

featured-img

error: Content is protected !!