Aug 22, 2026

xr:d:DAF8I-q0Ksc:7,j:4946496261970086484,t:24020720

ਪਾਰਟੀ ਆਗੂ ਕੈਰੀ ਲਿੰਨ ਲਈ ਸੀਟ ਛੱਡੀ- ਸਥਾਨਕ ਕੰਸਰਵੇਟਿਵ ਕਾਰਕੁੰਨ ਫੈਸਲੇ ਤੋਂ ਹੈਰਾਨ-

ਵਿਕਟੋਰੀਆ ( ਦੇ ਪ੍ਰ ਬਿ)- : ਬੀਸੀ ਲੈਜਿਸਲੇਚਰ ਵਿਚ ਕੰਸਰਵੇਟਿਵ ਡਿਪਟੀ ਵ੍ਹਿਪ ਅਤੇ ਵਿਧਾਇਕ ਰੀਨ ਗੈਸਪਰ ਨੇ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੇ ਸਪੀਕਰ ਨੂੰ ਐਬਟਸਫੋਰਡ-ਮਿਸ਼ਨ ਲਈ ਵਿਧਾਇਕ ਵਜੋਂ ਅਸਤੀਫਾ ਦੇਣ ਦੇ ਆਪਣੇ ਫੈਸਲੇ ਬਾਰੇ ਸੂਚਿਤ ਕੀਤਾ ਹੈ। ਸਮਝਿਆ ਜਾਂਦਾ ਹੈ ਕਿ ਉਸਨੇ ਬੀਸੀ ਕੰਸਰਵੇਟਿਵ ਪਾਰਟੀ  ਦੀ ਆਗੂ ਕੈਰੀ-ਲਿਨ ਫਿੰਨਲੀ ਲਈ ਇਹ ਸੀਟ ਖਾਲੀ ਕੀਤੀ ਹੈ।

ਗੈਸਪਰ ਨੇ ਇਥੇ ਜਾਰੀ ਇਕ ਬਿਆਨ ਵਿਚ  ਕਿਹਾ ਕਿ ਇਹ ਫੈਸਲਾ ਬ੍ਰਿਟਿਸ਼ ਕੋਲੰਬੀਆ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ, ਧਿਆਨ ਨਾਲ ਅਤੇ ਜਾਣਬੁੱਝ ਕੇ ਲਿਆ ਗਿਆ ਸੀ। ਗੈਸਪਰ ਨੇ ਆਪਣੇ ਬਿਆਨ ਵਿਚ ਹੋਰ ਕਿਹਾ ਹੈ ਕਿ ਮੈਨੂੰ ਕੈਰੀ-ਲਿਨ, ਉਸਦੀ ਲੀਡਰਸ਼ਿਪ ਅਤੇ ਐਬਟਸਫੋਰਡ-ਮਿਸ਼ਨ ਦੀ ਨੁਮਾਇੰਦਗੀ ਕਰਨ ਦੀ ਉਸਦੀ ਯੋਗਤਾ ਵਿੱਚ ਭਰੋਸਾ ਹੈ। ਮੇਰਾ ਮੰਨਣਾ ਹੈ ਕਿ ਸਾਡੇ ਨੇਤਾ ਨੂੰ ਇਸ ਸੀਟ ਦੀ ਮੰਗ ਕਰਨ ਦਾ ਮੌਕਾ ਦੇਣ ਨਾਲ ਸਾਡੀ ਟੀਮ ਮਜ਼ਬੂਤ ​​ਹੁੰਦੀ ਹੈ ਅਤੇ ਸਾਨੂੰ ਅੱਗੇ ਦੇ ਕੰਮ ਲਈ ਇੱਕ ਮਜ਼ਬੂਤ ​​ਸਥਿਤੀ ਵਿੱਚ ਰੱਖਿਆ ਜਾਂਦਾ ਹੈ।

“ਮੈਂ ਆਪਣੇ ਮੈਂਬਰਾਂ, ਵਲੰਟੀਅਰਾਂ ਅਤੇ ਸਮਰਥਕਾਂ ਤੋਂ ਕੈਰੀ-ਲਿਨ ਫਿੰਨਲੀ ਦੇ ਸਮਰਥਨ ਦੀ ਅਪੀਲ  ਕਰਦੀ  ਹਾਂ ਕਿਉਂਕਿ ਉਹ ਬ੍ਰਿਟਿਸ਼ ਕੋਲੰਬੀਆ ਦੀ ਕੰਸਰਵੇਟਿਵ ਪਾਰਟੀ ਦੀ ਅਗਵਾਈ ਦ੍ਰਿੜਤਾ ਅਤੇ ਸਾਡੇ ਸੂਬੇ ਲਈ ਇੱਕ ਆਸ਼ਾਵਾਦੀ ਦ੍ਰਿਸ਼ਟੀ ਨਾਲ ਕੰਮ ਕਰ ਰਹੀ ਹੈ।

ਸਥਾਨਕ ਕੰਸਰਵੇਟਿਵ ਸਮਰਥਕ ਫੈਸਲੇ ਤੋਂ ਹੈਰਾਨ-

ਭਾਵੇਂਕਿ ਗੈਸਪਰ ਨੇ ਪਾਰਟੀ ਆਗੂ ਲਈ ਇਹ ਸੀਟ ਖਾਲੀ ਕਰਨ ਦਾ ਐਲਾਨ ਕੀਤਾ ਹੈ ਕਿ ਪਰ ਸਥਾਨਕ ਕੰਸਰਵੇਟਿਵ ਕਾਰਕੁੰਨ ਵਿਧਾਇਕ ਗੈਸਪਰ ਦੇ ਇਸ ਫੈਸਲੇ ਤੋਂ ਹੈਰਾਨ ਹਨ। ਉਹਨਾਂ ਦਾ ਕਹਿਣਾ ਹੈ ਕਿ ਗੈਸਪਰ ਨੇ ਇਹ ਸੀਟ ਕੰਸਰਵੇਟਿਵ ਆਗੂ ਲਈ ਖਾਲੀ ਕਰਨ ਦਾ ਫੈਸਲਾ ਆਪਣੇ ਤੌਰ ਤੇ ਲਿਆ ਹੈ, ਉਹਨਾਂ ਨਾਲ ਕੋਈ ਸਲਾਹ ਨਹੀ ਕੀਤੀ।

 

Leave a Reply

Your email address will not be published. Required fields are marked *