Aug 22, 2026

ਸਰੀ ( ਨਰਿੰਜਣ ਸਿੰਘ ਲੇਹਲ)- ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਯੌਰਕ ਸੈਂਟਰ” ਸਰੀ ਦੇ ਪ੍ਰਧਾਨ ਸ: ਹਰਦੀਪ ਸਿੰਘ ਪਾਵਾ,ਜਰਨਲ ਸਕੱਤਰ ਸ: ਅਮਰਜੀਤ ਸਿੰਘ ਬਰਾੜ, ਕਮੇਟੀ ਮੈਂਬਰ ਸ: ਚਰਨਜੀਤ ਸਿੰਘ ਬਰਾੜ,ਸੁੱਚਾ ਸਿੰਘ ਢਿੱਲੋਂ, ਅਵਤਾਰ ਸਿੰਘ ਰਾਣਾ ਵਲੋਂ ਗੁਰਦੁਆਰਾ ਸਾਹਿਬ ਤੋਂ ਸਵੇਰੇ 8 ਵਜੇ ਦੀ ਕਰੀਬ ਦੋ ਬੱਸਾਂ ਰਾਹੀਂ 100 ਦੇ ਕਰੀਬ ਸੰਗਤਾਂ ਦਾ ਜਥਾ” ਬੋਲੇ ਸੋ ਨਿਹਾਲ” ਦੇ ਜੈਕਾਰੇ ਛੱਡਦੇ ਹੋਏ “ਗੁਰਦੁਆਰਾ ਸਿੱਖ ਟੈਂਪਲ ਪਾਲਦੀ ਸਾਹਿਬ” ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਬੀਬੀਆਂ ਦੇ ਜਥੇ ਵੱਲੋਂ ਸਾਰੇ ਰਾਹ ਸ਼ਬਦ ਉਚਾਰਨ ਨਾਲ ਸਫ਼ਰ ਤਹਿ ਕਰਦੇ ਹੋਏ ” ਟਵਾਸਨ ਤੋਂ ਫੈਰੀ ਲੈ ਕੇ ਬੀ ਸੀ ਦੀ ਰਾਜਧਾਨੀ ਵੈਕਟੋਰੀਆ ਪਹੁੰਚਣ ਉਪਰੰਤ ਰਸਤੇ ਵਿੱਚ ਨਾਲ ਲਿਆਂਦੇ ਚਾਹ ਪਾਣੀ ,ਸਾਰੀ ਸੰਗਤ ਵਲੋਂ ਰਲਮਿਲ ਕੇ ਛਕਿਆ ਗਿਆ। ਵੈਕਟੋਰੀਆ ਤੋਂ ਫਿਰ ਬੱਸਾਂ ਰਾਹੀਂ”ਗੁਰਦੁਆਰਾ ਸਿੱਖ ਟੈਂਪਲ ਪਾਲਦੀ ਸਾਹਿਬ ਵੱਲ ਚਾਲੇ ਪਾਏ ਗਏ।ਰਸਤੇ ਵਿੱਚ ਕੁਦਰਤੀ ਨਜ਼ਾਰਿਆਂ ਨੇ ਸਫ਼ਰ ਨੂੰ ਹੋਰ ਵੀ ਸੁਹਾਵਣਾ ਬਣਾ ਦਿੱਤਾ।ਇਕ ਪਾਸੇ ਰੁੱਖਾਂ ਦੀ ਹਰਿਆਵਲੀ ਮਨ ਨੂੰ ਮੋਹ ਰਹੀ ਸੀ। ਸੰਗਤਾਂ ਵਲੋਂ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਕਰੀਬ ਦੁਪਿਹਰ ਇਕ ਵਜ਼ੇ ਗੁਰਦੁਆਰਾ” ਸਿੰਘ ਟੈਂਪਲ ਪਾਲਦੀ ਸਾਹਿਬ “ਪਹੁੰਚੇ। ਜਿਥੋਂ ਦਾ ਵਾਤਾਵਰਨ ਬਹੁਤ ਸ਼ਾਂਤ ਤੇ ਮਨ ਨੂੰ ਸਕੂਨ ਦੇਣ ਵਾਲਾ ਸੀ।ਪਾਲਦੀ ਸਾਹਿਬ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਆਈ ਸੰਗਤ ਦਾ ਨਿੱਘਾ ਸਵਾਗਤ ਕੀਤਾ ਗਿਆ। ਗੁਰੂਘਰ ਦੇ ਗ੍ਰੰਥੀ ਸਤਨਾਮ ਸਿੰਘ ਵੱਲੋਂ ਇਸ ਸਥਾਨ ਬਾਰੇ ਪੂਰੀ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਇਹ ਗੁਰੂਘਰ ਇੱਕ ਜੁਲਾਈ 1919 ਨੂੰ
ਮੲਈਆ ਸਿੰਘ ਮਿਨਹਾਸ ਜੋ ਹੁਸ਼ਿਆਰਪੁਰ ਜ਼ਿਲ੍ਹੇ  ਦੇ ਪਿੰਡ ਪਾਲਦੀ (ਪੰਜਾਬ) ਵੱਲੋਂ ਬਣਾਇਆ ਗਿਆ ਸੀ।ਪਾਲਦੀ ਸਾਹਿਬ ਡੰਕਨ ਸ਼ਹਿਰ ਦੇ ਨੇੜੇ ਸਥਿਤ ਹੋਣ ਕਰਕੇ ਡੰਕਨ ਸ਼ਹਿਰ ਵਿਖੇ ਰਹਿ ਰਹੇ ਪੰਜਾਬੀ ਭਾਈਚਾਰੇ ਵੱਲੋਂ ਇਸ ਗੁਰੂਘਰ ਦੀ ਸੇਵਾ ਨਿਭਾਈ ਜਾ ਰਹੀ ਹੈ। ਗ੍ਰੰਥੀ ਸਤਨਾਮ ਸਿੰਘ ਵੱਲੋਂ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਆਨੰਦ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਅਰਦਾਸ ਕੀਤੀ ਗਈ। ਗੁਰੂਘਰ ਵਲੋਂ ਤਿਆਰ ਕੀਤਾ ਸਵਾਦਿਸ਼ਟ ਲੰਗਰ ਸੰਗਤਾਂ ਵਲੋਂ ਪਿਆਰ ਸਤਿਕਾਰ ਨਾਲ ਛਕਿਆ। ਇਸ ਮੌਕੇ ਤੇ ਸੰਗਤਾਂ ਵਲੋਂ ਗੁਰੂਘਰ ਵਿੱਚ ਸਥਾਪਿਤ ਅਜਾਇਬ ਘਰ ਦੇ ਦਰਸ਼ਨ ਕੀਤੇ ਗਏ।ਇਹ ਵੀ ਦੱਸਣਯੋਗ ਹੈ ਕਿ ਪਹਿਲੇ ਸਮੇਂ ਵਿੱਚ ਪਾਣੀ ਦੀ ਕਮੀ ਕਾਰਨ ਪੁਰਾਤਨ ਨਲਕਾ ਵੀ ਲਗਾ ਹੋਇਆ ਦੇਖਿਆ ਗਿਆ। ਸੰਗਤਾਂ ਵਲੋਂ ਗੁਰੂਘਰ ਦੀਆਂ ਤਸਵੀਰਾਂ ਲੈਣ ਬਾਅਦ ” ਜੈਕਾਰਿਆਂ ਦੀ ਗੂੰਜ” ਵਿੱਚ ਵਾਪਸੀ ਕਰੀਬ 4/30 ਵਜ਼ੇ ਕਰਦੇ ਹੋਏ ਕਰੀਬ 8 ਵਜੇ ਰਾਤ ਵੈਕਟੋਰੀਆ ਤੋਂ ਫੈਰੀ ਰਾਹੀਂ ਵਾਪਸ ਕਰੀਬ 10/30 ਵਜ਼ੇ ਰਾਤ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਯੌਰਕ ਸੈਂਟਰ ਸਰੀ ਪਹੁੰਚੇ। ਜਿੱਥੇ ਗੁਰੂਘਰ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਲੰਗਰ ਛਕਾਇਆ ਗਿਆ। ਸ: ਅਮਰਜੀਤ ਸਿੰਘ ਬਰਾੜ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕੀਤਾ।ਇਹ ਟੂਰ ਇਕ ਯਾਦਗਾਰੀ ਟੂਰ ਹੋ ਨਿਬੜਿਆ।

Leave a Reply

Your email address will not be published. Required fields are marked *