Aug 24, 2026
ਰਿਚਮੰਡ24 ਅਗਸਤ (ਹਰਦਮ ਮਾਨ)- ਸਿੱਖਿਆ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਆਪਣੀ ਪਛਾਣ ਮਜ਼ਬੂਤ ਕਰ ਰਹੀ ਪੰਜਾਬੀ ਭਾਈਚਾਰੇ ਦੀ ਨਵੀਂ ਪੀੜ੍ਹੀ ਲਈ ਗੁਰਨਦਰ ਕੌਰ ਦੀਆਂ ਪ੍ਰਾਪਤੀਆਂ ਮਾਣ ਅਤੇ ਖੁਸ਼ੀ ਦਾ ਵਿਸ਼ਾ ਬਣੀਆਂ ਹੋਈਆਂ ਹਨ। ਨੌਜਵਾਨ ਵਿਦਿਆਰਥਣ ਗੁਰਨਦਰ ਕੌਰ ਨੇ ਪੜ੍ਹਾਈ ਦੇ ਨਾਲ-ਨਾਲ ਗਣਿਤ ਅਤੇ ਐਬੈਕਸ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਮਾਪਿਆਂ ਅਤੇ ਸਮੁੱਚੀ ਕਮਿਊਨਿਟੀ ਦਾ ਨਾਮ ਰੌਸ਼ਨ ਕੀਤਾ ਹੈ।

ਗੁਰਨਦਰ ਕੌਰ ਕੁਝ ਸਮਾਂ ਪਹਿਲਾਂ ਆਪਣੇ ਪਿਤਾ ਗਿਆਨੀ ਗੁਰਜੋਤ ਸਿੰਘ ਅਤੇ ਮਾਤਾ ਤਰਨਦੀਪ ਕੌਰ ਨਾਲ ਰਿਚਮੰਡ ਆਈ ਸੀ। ਉਹ ਸਤੰਬਰ ਮਹੀਨੇ ਤੋਂ ਗੁਰਦੁਆਰਾ ਨਾਨਕ ਨਿਵਾਸ ਦੇ ਨੇੜੇ ਸਥਿਤ ਕਿੰਗਸਵੁੱਡ ਐਲੀਮੈਂਟਰੀ ਸਕੂਲ ਵਿੱਚ ਸੱਤਵੀਂ ਜਮਾਤ ਦੀ ਪੜ੍ਹਾਈ ਸ਼ੁਰੂ ਕਰਨ ਜਾ ਰਹੀ ਹੈ। ਪੜ੍ਹਾਈ ਵਿੱਚ ਮਿਹਨਤੀ ਅਤੇ ਹਰਫ਼ਨਮੌਲਾ ਗੁਰਨਦਰ ਨੇ ਹਾਲ ਹੀ ਵਿੱਚ ਮੈਂਟਲ ਮੈਥ ਅਤੇ ਐਬੈਕਸ ਦੇ ਮੁਕਾਬਲੇ ਵਿੱਚ ਏ-ਕੈਟੇਗਰੀ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਉਪਲਬਧੀ ਨੂੰ ਹੋਰ ਵੀ ਖ਼ਾਸ ਬਣਾਉਂਦਿਆਂ ਉਸ ਨੇ ਸੂਬਾ ਪੱਧਰ ’ਤੇ ਤੀਜਾ ਸਥਾਨ ਪ੍ਰਾਪਤ ਕਰਕੇ ਟਰਾਫੀ ਆਪਣੇ ਨਾਮ ਕੀਤੀ।

ਗੁਰਨਦਰ ਦੀਆਂ ਪ੍ਰਾਪਤੀਆਂ ਸਿਰਫ਼ ਗਣਿਤ ਤੱਕ ਹੀ ਸੀਮਤ ਨਹੀਂ ਹਨ। ਸਕੂਲ ਦੇ ਸੋਸ਼ਲ ਸਟੱਡੀਜ਼ ਵਿਸ਼ੇ ਤਹਿਤ ਉਸ ਨੇ ਅਫ਼ਰੀਕਾ ਦੇ ਇੱਕ ਦੇਸ਼ ਜ਼ਿੰਬਾਬਵੇ ਸਬੰਧੀ ਤਿਆਰ ਕੀਤਾ ਇੱਕ ਜਾਣਕਾਰੀ ਭਰਪੂਰ ਅਤੇ ਰਚਨਾਤਮਕ ਪ੍ਰੋਜੈਕਟ ਵੀ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾਜਿਸ ਲਈ ਉਸ ਨੂੰ ਸਕੂਲ ਵੱਲੋਂ ਸ਼ਲਾਘਾ ਅਤੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

ਗੁਰਨਦਰ ਕੌਰ ਦੀ ਇਸ ਪ੍ਰਾਪਤੀ ’ਤੇ ਪਰਿਵਾਰਕ ਮੈਂਬਰਾਂਅਧਿਆਪਕਾਂ ਅਤੇ ਭਾਈਚਾਰੇ ਦੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਸਮੁੱਚੇ ਭਾਈਚਾਰੇ ਵੱਲੋਂ ਗੁਰਨਦਰ ਕੌਰਉਸ ਦੇ ਪਿਤਾ ਗਿਆਨੀ ਗੁਰਜੋਤ ਸਿੰਘ ਅਤੇ ਮਾਤਾ ਤਰਨਦੀਪ ਕੌਰ ਨੂੰ ਦਿਲੋਂ ਵਧਾਈ ਦਿੰਦਿਆਂ ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਦੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਕਿਹਾ ਹੈ ਕਿ ਗੁਰਨਦਰ ਕੌਰ ਵਰਗੇ ਹੋਣਹਾਰ ਬੱਚੇ ਇਹ ਸਾਬਤ ਕਰ ਰਹੇ ਹਨ ਕਿ ਮਿਹਨਤਲਗਨ ਅਤੇ ਸਹੀ ਮਾਰਗਦਰਸ਼ਨ ਨਾਲ ਨਵੀਂ ਪੀੜ੍ਹੀ ਨਾ ਸਿਰਫ਼ ਅਕਾਦਮਿਕ ਖੇਤਰ ਵਿੱਚ ਸਫ਼ਲਤਾ ਹਾਸਲ ਕਰ ਸਕਦੀ ਹੈਸਗੋਂ ਆਪਣੀ ਭਾਸ਼ਾਸੱਭਿਆਚਾਰ ਅਤੇ ਵਿਰਾਸਤ ਨਾਲ ਜੁੜ ਕੇ ਸਮੁੱਚੇ ਭਾਈਚਾਰੇ ਲਈ ਪ੍ਰੇਰਣਾ ਦਾ ਸਰੋਤ ਵੀ ਬਣ ਸਕਦੀ ਹੈ।

Leave a Reply

Your email address will not be published. Required fields are marked *