Aug 24, 2026

ਲੇਖਕ- ਮਲਕੀਤ ਮਾਹੀ ਖਰੜ (ਮੋਹਾਲੀ )ਮੋਬਾ. 9417082829—

ਮੁਹਾਲੀ- ਤਵਿਆਂ ਦੇ ਯੁੱਗ ਵੇਲੇ ਪੰਜਾਬੀ ਗੀਤ ਸੰਗੀਤ ਸਾਡੇ ਪਿੰਡਾਂ ਦੇ ਕਸਬਿਆਂ ਦਾ ਇੱਕੋ ਇੱਕ ਮਨੋਰੰਜਨ ਦਾ ਸਾਧਨ ਸੀ ਪਿੰਡਾਂ ਵਿੱਚ ਵਿਆਹ ਸ਼ਾਦੀਆਂ ਜਾਂ ਹੋਰ ਖੁਸ਼ੀਆਂ ਦੇ ਮੌਕਿਆਂ ਤੇ ਕੱਚੇ ਕੋਠਿਆਂ ਤੇ ਦੋ ਮੰਜੇ ਜੋੜ ਕੇ ਬੰਨਿਆ ਲਾਊਡ  ਸਪੀਕਰ ਘਰ ਵਾਲਿਆਂ ਦੀ ਖੁਸ਼ੀ ਦਾ ਕਈ ਪਿੰਡਾਂ ਤੱਕ ਅਹਿਸਾਸ ਕਰਵਾਉਦਾ ਸੀ ਕੰਨਾ ਵਿੱਚ ਰਸ ਘੋਲਦੇ ਗੀਤ ਤਵੇਂ ਦੀ ਹਿੱਕ ਤੇ ਪਿਆਰ ਨਾਲ ਖੂਬੀ ਸੂਈ ਲੋਕ ਗੀਤਾਂ ਰਾਹੀ ਲੋਕ ਮਨਾ ਅੰਦਰ ਰੂਹ ਤੱਕ ਲੈ ਜਾਂਦੇ ਸਨ ਸਮਾਂ ਬਦਲਿਆ ਵਕਤ ਦੀ ਚੰਦਰੀ ਹਨੇਰੀ ਨੇ ਕੋਠਿਆਂ ਤੇ ਵੱਜਦੇ ਸਪੀਕਰ ਘਰਾਂ ਅੰਦਰ ਕੈਦ ਕਰਵਾ ਦਿੱਤੇ ਕੈਸਟ ਕਲਚਰ ਦੀ ਆਮਦ ਨੇ ਘਰ ਦੀ ਚਾਰਦਵਾਰੀ ਅੰਦਰ ਟੇਪਾਂ ਤੇ ਡੈਕਾਂ ਅੰਦਰ ਤਵੇ ਦੇ ਆਕਾਰ ਤੇ ਤਵੇ ਦੀ ਆਵਾਜ਼ ਦੇ ਦਾਇਰੇ ਨੂੰ ਛੋਟਿਆਂ ਕਰਕੇ ਸੀਮਤ ਕਰ ਦਿੱਤਾ ਕੈਸਟ ਕਲਚਰ ਨੇ ਜਿੱਥੇ ਪੰਜਾਬੀ ਗਾਇਕੀ ਦਾ ਪਸਾਰਾ ਹੋਰ ਵਧਾਇਆ ਉਥੇ ਤਵੇ ਦੇ ਮੁਕਾਬਲੇ ਕੈਸਟ ਖਰੀਦਣ ਦੀ ਸਮਰਥਾ ਦਾ ਘੇਰਾ ਹੋਰ ਵਿਸ਼ਾਲ ਕੀਤਾ ਪਿੰਡਾਂ ਦੇ ਖੂਹਾਂ ਟਰੈਕਟਰ ਤੇ ਕਾਰਾਂ ਤੇ ਵੱਜਦੀਆਂ ਟੇਪਾਂ ਨੇ ਪੰਜਾਬੀ ਗੀਤਾਂ ਤੇ ਪੰਜਾਬੀ ਬੋਲੀ ਨੂੰ ਆਮ ਆਉਂਦੇ ਜਾਂਦੇ ਰਾਹੀਆਂ ਤੱਕ ਵੀ ਪਹੁੰਚਾ ਦਿੱਤਾ।
ਗੱਲ ਕੀ, ਕੈਸਟ ਕਲਚਰ ਦੀ ਆਮਦ ਕੈਸਟ  ਇੰਡਸਟਰੀ ਦੇ ਗਿਣਵੇਂ ਨਿਰਮਾਤਾਵਾਂ ਦੇ ਪੂਰੀ ਰਾਸ ਆਈ ਲੱਖਾਂ ਕਰੋੜਾਂ ਰੁਪਏ ਕੈਸਟ  ਨਿਰਮਾਤਾਵਾਂ ਨੇ ਰੱਜ ਕੇ ਕਮਾਏ ਕੁਲਦੀਪ ਮਾਣਕ, ਮੁਹੰਮਦ ਸਦੀਕ,ਸੁਰਿੰਦਰ ਸ਼ਿੰਦਾ, ਕਰਤਾਰ ਰਮਲਾ,ਜਸਵੰਤ ਸੰਦੀਲਾ, ਸਰਬਜੀਤ ਚੀਮਾ, ਹੰਸਰਾਜ ਹੰਸ, ਗੁਰਦਾਸ ਮਾਨ, ਸੁਰਜੀਤ ਬਿੰਦਰੱਖੀਆਂ ਸਰਦੂਲ ਸਿਕੰਦਰ, ਅਮਰ ਨੂਰੀ,   ਕੇ ਦੀਪ,ਜਗਮੋਨ ਕੌਰ,ਅਮਰ ਸਿੰਘ ਚਮਕੀਲਾ, ਅਮਰਜੋਤ ਵਰਗੇ ਪੰਜਾਬੀ ਗਾਇਕੀ ਦੇ ਥਮਾਂ ਦੀ ਗਾਇਕੀ ਨੂੰ ਵੀ ਐਚ. ਐਮ. ਵੀ.ਵਰਗੀਆਂ ਕੰਪਨੀਆਂ ਨੇ ਰੱਜ ਕੇ ਮਾਣਿਆ, ਪੰਜਾਬੀ ਕੈਸਟ ਨਿਰਮਾਤਾਵਾਂ ਅੰਦਰ ਹੋਰ ਪੈਸਾ ਕਮਾਉਣ ਦੀ ਬਾਕੀ ਦੌੜ ਨੇ ਸਮਾਜਿਕ ਕਦਰਾਂ ਕੀਮਤਾਂ ਤੇ ਪੰਜਾਬੀ ਸੱਭਿਆਚਾਰ ਦੇ ਅਕਸ਼ ਨੂੰ ਸਿੱਕੇ ਟੰਗਣ ਦੀ ਨੀਅਤ ਅਧੀਨ ਅਮਰ ਸਿੰਘ ਚਮਕੀਲਾ ਵਰਗੇ ਗਲੇ ਦੇ ਪਰਪੱਕ ਤੇ ਸੁਰਾਂ ਦੇ ਪੱਕੇ ਗਾਇਕ ਦੀ ਗਾਇਕੀ ਨੂੰ ਕੁਝ ਹੱਦ ਤੱਕ ਲੱਚਰਤਾ ਤੇ ਦੋ ਅਰਥੀ ਗਾਇਕੀ ਵੱਲ ਨੂੰ ਪ੍ਰੇਰਿਤ ਕੀਤਾ
ਸਮਾਂ ਫਿਰ ਬਦਲਿਆ,ਉਂਜ ਵੀ ਕਹਿੰਦੇ ਹਨ ਕਿ ਲੋੜ ਕਾਢ ਦੀ ਮਾਂ ਹੈ ਪਰ ਇਥੇ ਤਾਂ ਪੰਜਾਬੀ ਕੈਸਟ ਇੰਡਸਟਰੀ ਦੇ ਕੁਝ  ਚਾਲਬਾਜ ਤੇ ਪੈਸੇ ਦੇ ਪੁੱਤ ਨਿਰਮਾਤਾਵਾਂ ਦੀ ਸੋਚ ਨੇ ਕਾਢ ਕੱਢੀ ਕੇ ਗੀਤ ਤਾਂ ਕੁਝ ਹੀ ਲੋਕ ਸੁਣ ਸਕਦੇ ਹਨ ਕਿਉਂ ਨਾ ਕੋਈ ਐਸੀ ਚੀਜ਼ ਖੋਜੀ ਜਾਵੇ ਕਿ ਹਰ ਘਰ ਅੰਦਰ ਨਾ ਚਾਹੁੰਦੇ ਹੋਏ ਵੀ ਪਰਿਵਾਰ ਦੇ ਹਰ ਮੈਂਬਰ ਨੂੰ ਸਾਡੀ ਕੈਸਟ ਦੇ ਗੀਤ ਫਿਲਮ ਦੇ ਰੂਪ ਵਿੱਚ ਵੇਖਣੇ ਤੇ ਸੁਣਨੇ ਵੀ ਪੈਣ  ਕੈਸਟ ਨਿਰਮਾਤਾਵਾਂ ਤੇ ਵਕਤ ਦੀ ਚਾਲ ਨੇ ਇਲੈਕਟਰੋਨਿਕ ਮੀਡੀਆ  ਟੀ. ਵੀ.ਯੁੱਗ ਚੈਨਲ ਮੀਡੀਆ  ਦਰਸ਼ਕਾ ਨੂੰ ਦਿੱਤਾ ਇਸ ਯੁੱਗ ਦੇ ਆਉਣ ਨਾਲ ਪੰਜਾਬੀ,ਪੰਜਾਬ, ਹਰਿਆਣਾ, ਤੇ ਹਿੰਦੁਸਤਾਨ ਦੀਆਂ ਹੱਦਾਂ ਨੂੰ ਪਾਰ ਕਰਕੇ ਪੂਰੀ ਦੁਨੀਆਂ ਵਿੱਚ ਪੰਜਾਬੀ ਸੰਗੀਤ ਤੇ ਪੰਜਾਬੀ ਗੀਤਾਂ ਦੇ ਜਰੀਏ ਪੂਰੀ ਤਰਾਂ ਵਿਕਸਿਤ ਹੋਈ  ਨਤੀਜੇ ਵਜੋਂ ਕਈ ਮੁਲਕਾਂ ਅੰਦਰ ਪੰਜਾਬੀ ਮਾਂ ਬੋਲੀ ਨੂੰ ਦੂਜੀ ਭਾਸ਼ਾ ਦੇ ਰੂਪ ਵਿੱਚ ਪ੍ਰਵਾਨ ਕੀਤਾ ਗਿਆ
ਜੇ ਟੀ.ਵੀ.ਯੁੱਗ ਚੈਨਲ ਮੀਡੀਆ ਯੁੱਗ ਇਥੋਂ ਤੱਕ ਸੀਮਤ ਰਹਿੰਦਾ ਤਾਂ ਸ਼ਾਇਦ ਅੱਜ ਪੰਜਾਬੀ ਦਾ ਮਹਾਦਰਾ ਕੁਝ ਹੋਰ ਹੀ ਹੁੰਦਾ ਪਰ ਕੁਝ ਸ਼ਰਾਰਤੀ ਦਿਮਾਗਾਂ ਨੇ ਸ਼ੋਹਰਤ ਦੀਆਂ ਬੁਲੰਦੀਆਂ ਹਰ ਹੀਲੇ ਸਰ ਕਰਨ ਦੇ ਮਨਸੂਬਿਆਂ ਨਾਲ  ਪੰਜਾਬੀ ਗੀਤਾਂ ਨੂੰ ਜੋ ਕਦੇ ਅਸੀਂ ਕੇਵਲ ਸੁਣ ਹੀ ਸਕਦੇ ਸਾਂ, ਸਰੋਤਿਆਂ ਨੂੰ ਟੀਵੀ ਸਾਹਮਣੇ ਬੈਠ ਕੇ ਵੇਖਣ ਸੁਣਨ ਲਈ ਮਜਬੂਰ ਕੀਤਾ ਤੇ ਅਸਲੀਲਤਾ ਨੂੰ ਅੱਜ ਚੈਨਲ ਯੁੱਗ ਅੰਦਰ ਨਾ ਚਾਹੁੰਦੇ ਹੋਏ ਵੀ ਪੂਰੇ ਪਰਿਵਾਰ ਵਿੱਚ ਬੈਠ ਕੇ  ਦੇਖਣਾ ਤੇ ਸੁਣਨਾ ਪੈਂਦਾ ਹੈ।
ਅੱਜ ਚੈਨਲ ਯੁੱਗ ਅੰਦਰ ਜੇ ਕਿਸੇ ਗਾਇਕ ਨਾਲ ਗੱਲ ਕਰੀਏ ਤਾਂ ਪ੍ਰੋਗਰਾਮਾਂ ਦੀ ਪਿਛਲੇ ਵਰਿਆ ਨਾਲ ਘਟੀ ਗਿਣਤੀ ਉਹਦੇ ਚਿਹਰੇ ਤੇ ਸਵਾਲੀਆ ਚਿੰਨ ਵਾਂਗ ਸਾਫ ਝਲਕਦੀ ਹੈ ਕਿਉਂਕਿ ਡੀ.ਜੇ ਦੀ ਆਮਦ ਨੇ ਗਾਇਕਾਂ ਦੇ ਪ੍ਰੋਗਰਾਮ ਨੂੰ ਕਾਫੀ ਹੱਦ ਤੱਕ ਘਟਾ ਦਿੱਤਾ ਹੈ ਜੇ  ਗੱਲ ਵੀਡੀਓ ਗੀਤਾਂ ਦੀ ਕਰੀਏ ਤਾਂ ਦਿਨੋ ਦਿਨ ਘੱਟ ਰਹੇ ਮਾਡਲ ਕਲਾਕਾਰਾਂ ਦੇ ਕੱਪੜੇ ਪੰਜਾਬੀ ਸਭਿਆਚਾਰ ਦੇ ਗਿਰਦੇ ਮਿਆਰ ਦੀ ਗਵਾਹੀ ਭਰਦੇ ਹਨ ਅੱਜ ਵੀਡੀਓ ਅੰਦਰ ਮਾਡਲ ਕੁੜੀਆਂ ਦੇ ਕੱਪੜੇ ਘੱਟ ਆਮ ਫੈਸ਼ਨ ਜਿਹਾ ਹੋ ਗਿਆ ਜੋ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਮਾਰੂ ਸਾਬਤ ਹੋਏਗਾ ਇਥੇ ਸੁਹਿਰਦ ਸੋਚ ਦੀ ਵੱਡੀ ਲੋੜ ਮਹਿਸੂਸ ਹੁੰਦੀ ਹੈ ਉਪਰੰਤ ਆਧੁਨਿਕ ਯੁੱਗ ਦੀਆਂ ਦਿਨੋ ਦਿਨ ਬਦਲ ਰਹੀਆਂ ਤਕਨੀਕਾਂ ਨੇ ਵੱਡੀ ਪੱਧਰ ਤੇ
ਬਦਲਾਓ ਸੋਸ਼ਲ ਮੀਡੀਆ ਯੁਗ ਆਇਆ ਜੋ ਕਿ ਨਵੇਂ ਉਭਰੇ ਸਿੰਗਰਾਂ ਲਈ ਇੱਕ ਵਰਦਾਨ ਸਾਬਿਤ ਹੋਇਆ ਜਿਸ ਦੀ ਦੇਣ ਅੱਜ ਦੇ ਕਈ ਉੱਚ ਕੋਟੀ ਦੇ ਸਿੰਗਰ ਹਨ ਪ੍ਰਤਿਭਾਵਨ ਸਿੰਗਰਾਂ ਨੂੰ ਸੋਸ਼ਲ ਮੀਡੀਆ ਦੇ ਯੂਟੀਊਬ ਚੈਨਲ  ਤੇ ਆਮ ਲੋਕਾਂ ਦੇ ਰੂਬਰੂ ਹੋਣ ਦਾ ਸੁਖਾਲਾ ਮੌਕਾ ਮਿਲਿਆ ਜਿੱਥੇ ਪਹਿਲਾਂ ਗਾਇਕਾਂ ਨੂੰ ਸਟਾਰ ਬਣਨ ਲਈ ਕਾਫੀ ਜੱਦੋ ਜਹਿਦ ਕਰਨੀ ਪੈਂਦੀ ਸੀ  ਇੰਤਜਾਰ ਕਰਨਾ ਪੈਂਦਾ ਸੀ ਹੁਣ ਜੇ ਗੀਤ ਚੰਗਾ ਤਾਂ ਇੱਕ ਦਿਨ ਚ ਕਰੋੜਾਂ ਵਿਊ,ਜਿਸ ਦੇ
ਫ਼ਲਸਰੂਪ ਬਹੁਤ ਸਾਰੇ ਪ੍ਰਤਿਭਾਵਾਨ ਸਿੰਗਰ ਆਪਣੀ ਸੁਰ ਕਲਾ ਦਾ ਖੁੱਲ ਕੇ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਹੋਏ ਹਨ ਜਿਵੇਂ ਕਿ ਪਹਿਲਾਂ ਗਾਇਕ ਕੰਪਨੀ ਦੇ ਹੱਥ ਸੀ ਹੁਣ ਆਪਣਾ ਚੈਨਲ ਬਣਾਓ ਆਪਣਾ ਗੀਤ ਪਾਉ ਆਪਣੀ ਕਮਾਈ ਕਰੋ ਗੱਲ ਇਥੇ ਹੀ ਨਹੀਂ ਮੁੱਕਦੀ ਸਾਡਾ ਪੰਜਾਬੀ ਸੱਭਿਆਚਾਰਕ ਵਿਰਸਾ ਬਹੁਤ ਅਮੀਰ ਹੈ ਜੇਕਰ ਇਸ ਦੀ ਵਿਰਾਸਤ ਨੂੰ ਕਿਸੇ ਤੌਰ ਤਰੀਕੇ ਤੇ ਸਲੀਕੇ ਨਾਲ ਇਸਤੇਮਾਲ ਕਰੋਗੇ ਤਾਂ  ਗਾਇਕ ਕੋਈ ਵੀ ਕਿਉਂ ਨਾ ਰਿਹਾ ਹੋਵੇ,ਗਾਇਕੀ ਦਾ ਦੌਰ ਭਾਵੇਂ ਕੋਈ ਵੀ ਕਿਉਂ ਨਾ ਰਿਹਾ ਹੋਵੇ, ਦੌਰ ਸੋਲੋ ਜਾ ਡਿਊਟ ਗਾਇਕੀ ਦਾ ਵੀ ਭਾਵੇਂ ਕਿਉਂ ਨਾ ਰਿਹਾ ਹੋਵੇ, ਜੇਕਰ ਗਾਇਕ ਕਲਾਕਾਰ ਦੀ  ਕਲਾ ਦਮ ਖਮ ਵਾਲੀ ਹੋਵੇਗੀ ਤਾਂ ਗੀਤਕਾਰੀ ਸ਼ਬਦ ਸਰੋਤਿਆਂ ਦੇ ਰੂਹ ਤੱਕ ਅਸਰ ਕਰਦੇ ਨੇ ਉਹ ਬੋਲ ਅੱਜ ਵੀ ਸਦਾ ਬਹਾਰ ਸਾਡੇ ਕੰਨਾਂ ਵਿੱਚ ਅਕਸ਼ਰ ਗੂੰਜਦੇ ਰਹਿੰਦੇ ਨੇ ਉਨ੍ਹਾਂ ਸਦਾ ਬਹਾਰ ਗੀਤਾਂ ਚੋਂ ਜਿਵੇਂ
ਜਗਤੇ ਨੂੰ ਛੱਡ ਕੇ ਭਗਤੇ ਨੂੰ ਕਰ ਲਾ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਸਾਕਾ ਸਰਹੰਦ, ਗਗਨ ਦਮਾਮਾ ਵੱਜਿਆ ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਮਾਮਲਾ ਗੜਬੜ ਹੈ, ਬਾਬੇ ਭੰਗੜਾ ਪਾਉਂਦੇ ਨੇ, ਨਾਂ ਧੁੱਪ ਰਹਿਣੀ ਨਾਂ ਛਾਂ ਬੰਦਿਆ, ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ, ਫੁੱਲਾਂ ਦੀਏ ਕੱਚੀਏ ਵਪਾਰ ਨੇ ,ਮੇਲਾ ਵੇਖਦੀ ਹੈ ਮੁਟਿਆਰੇ,  ਦੁਪੱਟਾ ਤੇਰਾ ਸੱਤ ਰੰਗ ਦਾ, ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ, ਬਾਪੂ ਫੇਰ ਗੱਲਾਂ ਦੱਸ ਲਾਹੌਰ ਦੀਆਂ, ਤੇਰੀ ਮੇਰੀ ਜੋੜੀ ਜਿਵੇਂ ਅਟਾਰੀ ਤੇ ਲਾਹੌਰ ਦੀ. ਅਜਿਹੇ ਹੋਰ ਵੀ ਬਹੁਤ ਸਾਰੇ ਗੀਤ ਸੋਸ਼ਲ ਮੀਡੀਆ ਦੇ ਵਿਸ਼ਾਲ ਖਜ਼ਾਨੇ ਵਿੱਚ ਡਾਊਨਲੋਡ ਹੋਏ ਪਏ ਨੇ ਇੱਕ ਕਲਿੱਕ ਤੇ ਉਨ੍ਹਾਂ ਦੀ ਵਿਸ਼ਾਲਤਾ ਸਾਮ੍ਹਣੇ ਆ ਜਾਵੇਗੀ  ਜਿਵੇਂ ਸਾਡੇ ਸੀਨੀਅਰ ਕਲਾਕਾਰਾਂ  ਸਿੱਧੇ ਫੇਸ ਬੁੱਕ ਤੇ ਲੋਕਾਂ ਨਾਲ ਜੁੜਦੇ ਨੇ ਇਵੇਂ ਸੁਰਜੀਤ ਬਿੰਦਰਖੀਆ, ਚਮਕੀਲਾ,ਅਮਰਜੋਤ, ਸਦੀਕ, ਰਣਜੀਤ ਕੌਰ ਦੇ ਪੁਰਾਣੇ ਗੀਤ ਅੱਜ ਵੀ ਯੂਟੀਊਬ ਤੇ ਰੀਲਾ ਤੇ ਵਾਇਰਲ ਹੋ ਕੇ ਨਵੀਂ ਪੀੜੀ ਤੱਕ ਪਹੁੰਚ ਰਹੇ ਨੇ ਜੋ ਕੈਸਟਾਂ ਚ ਦੱਬੇ ਪਏ ਸਨ ਉਹ ਫਿਰ ਜਿੰਦਾ ਹੋ ਗਏ ਹਨ ਕਨੇਡਾ,ਅਮਰੀਕਾ, ਆਸਟਰੇਲੀਆ, ਆਦਿ ਚ ਬੈਠਾ ਪੰਜਾਬੀ ਵੀ ਇੱਕ ਕਲਿੱਕ ਤੇ ਨਵਾਂ ਗੀਤ ਸੁਣ ਲੈਂਦਾ ਹੈ ਪੰਜਾਬੀ ਗਾਇਕੀ ਗਲੋਬਲ ਹੋ ਗਈ ਹੈ, ਅਲਵੇਲੀ ਉਮਰ ਨੂੰ ਮਸਤੀ ਭਰਿਆ ਸ਼ੋਰ ਪਸੰਦ ਆ,ਜਿਸ ਗੀਤ ਚ, ਸ਼ੋਰ ਸ਼ਰਾਬਾ, ਨਸ਼ਾ,ਬੰਦੂਕ,ਅਸਲੀਲਤਾ ਹੋਵੇ ਉਹ 24 ਘੰਟੇ ਚ ਪੰਜ ਕਰੋੜ ਵਿਊ ਲੈਂਦਾ ਹੈ ਤੇ ਜਿਸ ਵਿੱਚ ਸਮਾਜਿਕ ਸੰਸਕਾਰ ਮਾਂ ਬਾਪ ਦੇ ਆਦਰ ਭਾਉ ਦੀ ਗੱਲ, ਕਿਸਾਨੀ ਗੱਲ ਹੋਵੇ, ਉਹ 50,000 ਤੇ ਹੀ ਰਹਿ ਜਾਂਦਾ, ਇਸੇ ਕਰਕੇ ਨਵੇਂ ਮੁੰਡੇ ਚੰਗਾ ਗਾਉਣ ਦੀ ਥਾਂ,ਜਿਆਦਾ ਕਰਕੇ ਵਾਇਰਲ ਹੋਣ ਵਾਲਾ ਗਾਉਣ ਲੱਗ ਪਏ,ਹੁਣ 90 %ਗੀਤ ਸੋਲੋ ਤੇ ਰੈਪ ਨੇ,ਜਿਨ੍ਹਾਂ ਚੋਂ ਸਹੀ ਅਰਥਾਂ ਚ ਗੀਤਕਾਰੀ ਮਰ ਗਈ,ਬਸ ਚਾਰ ਲਾਈਨਾਂ ਦਾ ਹੁੱਕ ਬਣਾ ਕੇ ਰੀਲ ਪਾ ਦਿਓ ਕੁਝ ਵੀਡੀਓ ਚ, ਪੰਜਾਬੀ ਨੂੰ ਸਿਰਫ ਗੈਂਗਸਟਰ, ਨਸ਼ੇੜੀ, ਤੇ ਸ਼ਰਾਬੀ,ਦਿਖਾਇਆ ਜਾਂਦਾ ਬਾਹਰਲੇ ਦੇਸ਼ਾਂ ਚ ਲੋਕ ਸੋਚਦੇ ਨੇ ਕਿ ਪੰਜਾਬੀ ਦਾ ਮਤਲਬ ਇਹੀ ਹੈ,ਪਰ ਸਾਡੀ ਅਸਲ ਪਹਿਚਾਣ ਤਾਂ,ਮਾਂ ਬੋਲੀ ਸਾਡੇ ਲੋਕ ਵਿਰਸੇ ਦੀ ਸੇਵਾ,ਪਿੱਛੇ ਰਹਿ ਗਈ,ਸੋਸ਼ਲ ਮੀਡੀਆ ਨਾ ਬੁਰਾ
ਆ, ਨਾ ਚੰਗਾ, ਇਹ ਸ਼ੀਸ਼ਾ ਜੇ ਤੁਸੀਂ ਚੰਗਾ ਦਿਖਾਓਗੇ ਤਾਂ ਚੰਗਾ ਦਿਖਾਏਗਾ ਜੇ ਮਾੜਾ ਦਿਖਾਉਗੇ ਤਾਂ ਮਾੜਾ, ਪਹਿਲਾਂ ਇਕ ਗਾਇਕ ਸਾਲ ਚ ਦੋ ਚਾਰ ਗੀਤ ਕੱਢਦਾ ਸੀ ਤੇ ਮਿਹਨਤ ਕਰਦਾ ਸੀ ਹੁਣ ਹਫਤੇ ਚ ਦੋ ਰੀਲ ਨਾ ਪਾਈ ਤਾਂ ਲੋਕ ਭੁੱਲ ਜਾਂਦੇ ਨੇ, ਕਲਾਕਾਰਾਂ ਕੋਲ ਸੋਚਣ ਦਾ ਸਮਾਂ ਹੀ ਨਹੀਂ ਰਿਹਾ,ਅੱਜ ਲੋੜ ਹੈ ਸਾਡੇ ਗਾਇਕ ਕਲਾਕਾਰ ਤਕਨੀਕ ਦਾ ਫਾਇਦਾ ਲੈਣ, ਪਰ ਪੰਜਾਬ ਦੀ ਰੂਹ ਨਾ ਵੇਚਣ,ਕਿਉਂਕਿ ਵਿਊ, ਤਾਂ ਆਉਂਦੇ ਜਾਂਦੇ ਰਹਿੰਦੇ ਨੇ,ਪਰ ਸਦੀਵੀ ਨਾਂ ਉਹੀ ਰਹਿੰਦਾ ਹੈ ਜੋ ਦਿਲਾਂ ਵਿੱਚ ਵਸ ਜਾਵੇ।

Leave a Reply

Your email address will not be published. Required fields are marked *