Oct 4, 2026

Screenshot

ਸਰੀ ( ਦੇ ਪ੍ਰ ਬਿ)- ਸਰੀ ਸਿਟੀ ਕੌਂਸਲ ਦੀ ਚੋਣ ਲਈ ਵੱਖ-ਵੱਖ ਸਲੇਟਾਂ ਦੇ ਉਮੀਦਵਾਰਾਂ ਵਲੋਂ ਆਪਣੀਆਂ ਚੋਣ ਸਰਗਰਮੀਆਂ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਇਸ ਤਹਿਤ ਬੀਤੇ ਦਿਨੀਂ ਸਰੀ ਨਾਓ ਵਲੋਂ ਮੇਅਰ ਉਮੀਦਵਾਰ ਅਤੇ ਕੌਂਸਲ ਉਮੀਦਵਾਰਾਂ ਵਲੋਂ ਸਰੀ ਫਲੀਟਵੁੱਡ ਪਾਰਕ ਵਿਚ ਇਕ ਪਿਕਨਿਕ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੁੱਜੇ ਲੋਕਾਂ ਲਈ ਜਿਥੇ ਖਾਣਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਉਥੇ ਮੇਅਰ ਉਮੀਦਵਾਰ ਟਰੌਏ ਤੇ ਉਹਨਾਂ ਦੀ ਟੀਮ ਦੇ ਮੈਂਬਰਾਂ ਵਲੋਂ ਲੋਕਾਂ ਨਾਲ ਗੱਲਬਾਤ ਕਰਦਿਆਂ , ਸਿਟੀ ਪ੍ਰਸਾਸ਼ਨ ਵਿਚ ਸੁਧਾਰ ਲਈ ਉਹਨਾਂ ਦੀ ਰਾਇ ਜਾਣੀ ਗਈ। ਮਿਸਟਰ ਟਰੌਏ ਤੇ ਉਹਨਾਂ ਦੀ ਟੀਮ ਵਲੋਂ ਲੋਕਾਂ ਨੂੰ ਆਪਣੀ ਸਲੇਟ ਦੇ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ ਅਤੇ ਚੋਣ ਸਮੱਗਰੀ ਵੰਡੀ ਗਈ। ਲਗਪਗ 600 ਦੇ ਕਰੀਬ ਪੁੱਜੇ ਲੋਕਾਂ ਨੇ ਸਰੀ ਨਾਓ ਦੀ ਟੀਮ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਟਰੌਏ ਦੀ ਅਗਵਾਈ ਵਿਚ ਭਰੋਸਾ ਪ੍ਰਗਟਾਇਆ। ਕੌਂਸਲਰ ਉਮੀਦਵਾਰ ਰਾਹੁਲ ਗਿੱਲ ਨੇ ਦੇਸ ਪ੍ਰਦੇਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰੀ ਨਾਓ ਦੀ ਟੀਮ ਨੂੰ  ਲੋਕਾਂ ਦਾ ਤਸੱਲੀਬਖਸ਼ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਮਿਸਟਰ ਟਰੌਏ ਹੀ ਇਕ ਅਜਿਹੇ ਦੂਰ ਅੰਦੇਸ਼  ਮੇਅਰ ਉਮੀਦਵਾਰ ਹਨ ਜੋ ਲੋਕਾਂ ਦੀਆਂ ਇਛਾਵਾਂ ਤੇ ਪੂਰਾ ਉਤਰ ਸਕਦੇ ਹਨ ਤੇ ਸ਼ਹਿਰ ਦੇ ਵਿਕਾਸ ਨੂੰ ਇਕ ਨਵੀਂ ਦਿਸ਼ਾ ਦੇ ਸਕਦੇ ਹਨ।

ਜ਼ਿਕਰਯੋਗ ਹੈ ਕਿ ਟਰੌਏ ਵੈਨ ਵਲੀਅਟ ਦੀ ਅਗਵਾਈ ਵਾਲੀ ਸਰੀ ਨਾਓ ਸਲੇਟ ਵਿਚ ਕੌਂਸਲਰ ਉਮੀਦਵਾਰ ਬਰੈਡ ਕਲੀਮਨ, ਡਾ ਵਰਨਰ, ਗਲੇ ਬੈਸਜੀਡਸ, ਐਨਰੀਕ ਤੇ ਜੇਮਜ ਯੂ ਤੋਂ ਇਲਾਵਾ ਪੰਜਾਬੀ ਉਮੀਦਵਾਰ ਰਾਹੁਲ ਗਿੱਲ ਤੇ ਜੈਸੀ ਜੌਹਲ ਚੋਣ ਮੈਦਾਨ  ਵਿਚ ਹਨ।

error: Content is protected !!