Oct 4, 2026

ਕਲੋਨਾ ( ਹਰਦਮ ਮਾਨ)- ਪੁਲਿਸ ਨੇ ਕਲੋਨਾ  ’ਚ ਇਕ ਘਰ ਦੀ ਤਲਾਸ਼ੀ ਦੌਰਾਨ  ਉਥੋਂ 20 ਹਜ਼ਾਰ ਡਾਲਰ ਦੀ ਨਕਲੀ ਕਰੰਸੀ, ਦਰਜਨ ਤੋਂ ਵੱਧ ਮਾਰੂ ਹਥਿਆਰ ਅਤੇ ਕਈ ਕਿਸਮ ਦੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਘਰ ਦੀਆਂ ਕੁਝ ਲੁਕਵੀਆਂ ਥਾਵਾਂ ਤੋਂ ਨਕਲੀ ਨੋਟ ਛਾਪਣ ਵਾਲਾ ਸਾਮਾਨ ਵੀ ਬਰਾਮਦ ਹੋਇਆ ਹੈ। ਮੌਕੇ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਇਸ ਸਬੰਧੀ ਆਰ ਸੀ ਐਮ ਪੀ ਵੈਸਟ ਕਲੋਨਾ ਦੇ ਬੁਲਾਰੇ ਕਾਰਪੋਰਲ ਸ਼ੌਨ ਐਚਮੀਚਕ ਨੇ ਦੱਸਿਆ ਕਿ ਸਮੇਂ ਸਿਰ ਕੀਤੀ ਕਾਰਵਾਈ ਕਾਰਨ ਕਾਫੀ ਗ਼ੈਰ-ਕਾਨੂੰਨੀ ਸਾਮਾਨ ਤੇ ਮਾਰੂ ਹਥਿਆਰ ਲੋਕਾਂ ਦੇ ਹੱਥਾਂ ’ਚ ਪਹੁੰਚਣ ਤੋਂ ਪਹਿਲਾਂ ਬਰਾਮਦ ਕਰ ਲਏ ਗਏ ਹਨ। ਪੁਲੀਸ ਦੀ ਡਰੱਗ ਅਤੇ ਅਪਰਾਧ ਰੋਕੂ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਵੈਸਟ ਕਲੋਨਾ ਦੇ ਸ਼ੈਨਨ ਪਲੇਸ ਦੇ 3100 ਬਲਾਕ ਸਥਿਤ ਘਰ ਦੇ ਤਾਲਾਸ਼ੀ ਵਾਰੰਟ ਹਾਸਲ ਕਰਕੇ ਤਲਾਸ਼ੀ ਲਈ ਗਈ ਤਾਂ ਉੱਥੋਂ ਸਮੱਗਰੀ ਬਰਾਮਦ ਕੀਤੀ। ਘਰ ’ਚ ਮੌਜੂਦ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

featured-img

error: Content is protected !!