Aug 25, 2026

ਐਡਮਿੰਟਨ (ਗੁਰਪ੍ਰੀਤ ਸਿੰਘ)-ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੇ ਐਡਮਿੰਟਨ ਦੀਆਂ ਸਿੱਖ ਸੰਗਤਾਂ ਨਾਲ ਮਿਤੀ 1 ਤੋਂ 3 ਸਤੰਬਰ ਤੱਕ ਗੁਰਦੁਆਰਾ ਸ਼੍ਰੀ ਗੂਰੁ ਸਿੰਘ ਸਭਾ ਅਤੇ ਮਿਤੀ 4 ਤੋਂ 6 ਸਤੰਬਰ ਤੱਕ ਗੂਰਦੁਆਰਾ ਮਿਲਵੁੱਡ ਐਡਮਿੰਟਨ ਵਿਖੇ ਸੰਗਤਾਂ ਨਾਲ ਗੁਰਮਿਤ ਵਿਚਾਰਾਂ ਦੀ ਸਾਂਝ ਪਾਉਣਗੇ। ਪ੍ਰਬੰਧਕਾਂ ਅਨੁਸਾਰ ਭਾਈ ਸਾਹਿਬ ਮਿਤੀ 1 ਤੋਂ 5 ਸਤੰਬਰ ਤੱਕ ਸ਼ਾਮ ਦੇ ਦੀਵਾਨ ਵਿੱਚ ਸ਼ਾਮ 7 ਤੋਂ 7:30 ਵਜੇ ਤੱਕ ਅਤੇ 6 ਸਤੰਬਰ ਦਿਨ ਐਤਵਾਰ ਦੁਪਹਿਰ ਦੇ ਦੀਵਾਨ ਵਿੱਚ 11:30 ਤੋਂ 1: ਵਜੇ ਤੱਕ ਹਾਜ਼ਰੀ ਭਰਨਗੇ। ਪ੍ਰਬੰਧਕਾਂ ਵੱਲੋਂ
ਸੰਗਤਾਂ ਨੂੰ ਸਮਾਗਮ ਵਿੱਚ ਸ਼ਾਮਲ ਹੋ ਕੇ ਲਾਹਾ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਹੈ।

Leave a Reply

Your email address will not be published. Required fields are marked *