Aug 25, 2026

ਐਡਮਿੰਟਨ (ਗੁਰਪ੍ਰੀਤ ਸਿੰਘ)- ਸਿੱਖ ਯੂਥ ਐਡਮਿੰਟਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਦਸਤਾਰ ਅਤੇ ਦੁਮੱਲਾ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ 6 ਸਤੰਬਰ, ਦਿਨ ਐਤਵਾਰ ਨੂੰ ਸਿਲਵਰਬੈਰੀ ਪਾਰਕ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਏ ਜਾਣਗੇ।
ਮੁਕਾਬਲਿਆਂ ਵਿੱਚ 10 ਸਾਲ ਤੱਕ ਦੇ ਬੱਚੇ ਦਸਤਾਰ ਘਰੋਂ ਸਜਾ ਕੇ ਆ ਸਕਦੇ ਹਨ। 10 ਤੋਂ 15 ਸਾਲ ਅਤੇ 16 ਸਾਲ ਤੋਂ ਉਪਰ ਦੇ ਵਰਗਾਂ ਦੇ ਮੁਕਾਬਲੇ ਹੋਣਗੇ। ਇਸ ਮੋਕੇ ਬੱਚਿਆਂ ਦੀਆਂ ਦੌੜਾਂ (8 ਤੋਂ 11) / (12 ਤੋਂ 15) / (16 ਤੋਂ ਉਪਰ) ਪੇਂਟਿੰਗ ਐਗਜੀਬੀਸ਼ਨ, ਕਿਤਾਬਾਂ ਦੇ ਸਟਾਲ ਵੀ ਲਗਾਏ ਜਾਣਗੇ।ਜੇਤੂਆਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ। ਖ਼ਾਲਸਾ ਫਤਹਿ ਸਿੰਘ ਗਤਕਾ ਅਖਾੜਾ ਵੱਲੋਂ ਗਤਕੇ ਦੇ ਜੌਹਰ ਦਿਖਾਏ ਜਾਣਗੇ। ਸਮਾਗਮ ਦੌਰਾਨ ਸ਼ਰਦਾਈ, ਗੁਰੂ ਦਾ ਲੰਗਰ ਅਤੇ ਚਾਹ-ਪਕੌੜੇ ਅਤੁੱਟ ਵਰਤਾਏ ਜਾਣਗੇ।
ਹੋਰ ਜਾਣਕਾਰੀ ਲਈ ਪ੍ਰਬੰਧਕ ਮਲਕੀਅਤ ਸਿੰਘ ਢੇਸੀ 780.236.5437,  ਗੁਰਪ੍ਰੀਤ ਸਿੰਘ ਸਿੱਧੂ 587.984.3644 ਹੋਰਾਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ ਸਿੱਖ ਯੂਥ ਐਡਮਿੰਟਨ ਵੱਲੋਂ ਸਮੂਹ ਸੰਗਤ ਨੂੰ ਪਰਿਵਾਰਾਂ ਸਮੇਤ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਹੈ।

 

Leave a Reply

Your email address will not be published. Required fields are marked *