ਸਾਢੇ 6 ਡਾਲਰ ਦੀ ਖਰੀਦੀ ਟਿਕਟ ਨੇ ਬਣਾਇਆ ਕਰੋੜਪਤੀ-
ਵੈਨਕੂਵਰ, 25 ਅਗਸਤ (ਮਲਕੀਤ ਸਿੰਘ): ਸਰੀ ਦੀ ਰਹਿਣ ਵਾਲੀ ਇਕ ਔਰਤ ਦੀ ਕਿਸਮਤ ਉਸ ਵੇਲੇ ਚਮਕ ਗਈ, ਜਦੋਂ ਉਸ ਵੱਲੋਂ ਖਰੀਦੀ ਗਈ ਸਾਢੇ 6 ਡਾਲਰ ਦੀ ਲਾਟਰੀ ਟਿਕਟ ’ਤੇ 50 ਲੱਖ ਡਾਲਰ (5 ਮਿਲੀਅਨ ਡਾਲਰ) ਦਾ ਵੱਡਾ ਇਨਾਮ ਨਿਕਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਜੇਤੂ ਟਿਕਟ ਬ੍ਰਿਟਿਸ਼ ਕੋਲੰਬੀਆ ਦੇ ਕੈਮੇਨਸ ਵਿਖੇ ਖਰੀਦੀ ਗਈ ਸੀ। ਬੀ.ਸੀ. ਲਾਟਰੀ ਕਾਰਪੋਰੇਸ਼ਨ ਵੱਲੋਂ ਜੇਤੂ ਔਰਤ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ। ਇੰਨੀ ਵੱਡੀ ਰਕਮ ਦਾ ਇਨਾਮ ਨਿਕਲਣ ਨਾਲ ਔਰਤ ਦੀ ਜ਼ਿੰਦਗੀ ਇਕਦਮ ਬਦਲ ਗਈ ਹੈ।
ਕੈਪਸ਼ਨ ਲਾਟਰੀ ਜਿੱਤਣ ਵਾਲੀ ਖੁਸ਼ ਕਿਸਮਤ ਔਰਤ ਦੀ ਤਸਵੀਰ
