12 ਸਤੰਬਰ ਨੂੰ ਹੋਵੇਗੀ ‘ਡਕਟੋਨਾ 5000’ ਸਮਾਗਮ
ਵੈਨਕੂਵਰ, 25 ਅਗਸਤ (ਮਲਕੀਤ ਸਿੰਘ)- ਸਾਊਥ ਸਰੀ ਦੇ ਸਮੁੰਦਰੀ ਕਿਨਾਰੇ ’ਤੇ ਹਜ਼ਾਰਾਂ ਪੀਲੇ ਰੰਗ ਦੀਆਂ ਰਬੜ ਦੀਆਂ ‘ਬੱਤਖਾਂ’ ਇਕ ਵਾਰ ਫਿਰ ਪਾਣੀ ਵਿੱਚ ਤੈਰਦੀਆਂ ਨਜ਼ਰ ਆਉਣਗੀਆਂ। ਲੋਕਾਂ ਦੀ ਖਿੱਚ ਦਾ ਕੇਂਦਰ ਬਣਨ ਵਾਲਾ ‘ਡਕਟੋਨਾ 5000’ ਨਾਂ ਦਾ ਇਹ ਸਮਾਗਮ ਇਸ ਸਾਲ 12 ਸਤੰਬਰ ਨੂੰ ਸਾਊਥ ਸਰੀ ਚ ਮੁੜ ਕਰਵਾਏ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਪਿਛਲੇ ਸਾਲ ਇਹੀ ਸਮਾਗਮ 6 ਸਤੰਬਰ, 2025 ਨੂੰ ਕ੍ਰੈਸੈਂਟ ਬੀਚ ਤੇ ਕਰਵਾਇਆ ਗਿਆ ਸੀ ਅਤੇ ਇਸ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਸਨ। ਸਮਾਗਮ ਦੌਰਾਨ ਹਜ਼ਾਰਾਂ ਪੀਲੀਆਂ ਰਬੜ ਦੀਆਂ ਬੱਤਖਾਂ ਪਾਣੀ ਵਿੱਚ ਛੱਡੀਆਂ ਗਈਆਂ ਸਨ, ਜਿਸ ਨਾਲ ਸਮੁੰਦਰੀ ਕਿਨਾਰੇ ਦੇ ਨਜ਼ਾਰਿਆਂ ਦੇ ਦ੍ਰਿਸ਼ ਬੇਹੱਦ ਦਿਲਚਸਪ ਅਤੇ ਮਨਮੋਹਕ ਬਣ ਗਏ ਸਨ
