ਐਡਮਿੰਟਨ ਦੇ ਮੈਡੋਜ਼ ਰੈੱਕ ਸੈਂਟਰ ਵਿਖੇ ‘ਮੇਲਾ ਪੰਜਾਬਣਾਂ ਦਾ’ ਪੋਸਟਰ ਪ੍ਰਬੰਧਕਾਂ ਵੱਲੋਂ ਰਿਲੀਜ਼ –
ਐਡਮਿੰਟਨ ( ਬਲਵਿੰਦਰ ਬਾਲਮ)- ਪੰਜਾਬ ਯੂਨਾਈਟਿਡ ਕਲਚਰ ਕਲੱਬ ਐਡਮਿੰਟਨ ਵੱਲੋਂ ਖੇਡ ਮੁਕਾਬਲੇ ਅਤੇ ਮੇਲਾ ਪੰਜਾਬਣਾਂ ਦਾ 6 ਸਤੰਬਰ, ਦਿਨ ਐਤਵਾਰ ਨੂੰ ਮੈਡੋਜ਼ ਰੈੱਕ ਸੈਂਟਰ, 17 ਸਟਰੀਟ ਦੇ ਆਊਟਡੋਰ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਵਾਲੀਬਾਲ, ਸ਼ੂਟਿੰਗ ਅਤੇ ਸਮੈਸ਼ਿੰਗ ਮੁਕਾਬਲੇ, ਸੀਪ (ਤਾਸ਼) , ਰੱਸਾ-ਕਸ਼ੀ, ਬੱਚਿਆਂ ਦੀਆਂ ਦੌੜਾਂ, ਲੇਡੀਜ਼ ਮਿਊਜ਼ੀਕਲ ਚੇਅਰਜ਼, ਪੰਜਾਬੀ ਮੁਟਿਆਰਾਂ ਦੇ ਮੁਕਾਬਲੇ, ਕੁੜਤਾ-ਪਜਾਮਾ,ਪੰਜਾਬੀ ਪਹਿਰਾਵੇ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੇਲੇ ਵਿੱਚ ਮੁਫ਼ਤ ਐਂਟਰੀ ਹੋਵੇਗੀ ਅਤੇ ਮੁਫ਼ਤ ਭੋਜਨ ਪਦਾਰਥਾਂ ਦਾ ਵੀ ਪ੍ਰਬੰਧ ਹੋਵੇਗਾ।
ਇਸ ਮੇਲੇ ਦੇ ਮੁੱਖ ਪ੍ਰਬੰਧਕ ਜੰਗ ਪਹਿਲਵਾਨ , ਮੋਬਾਈਲ ਨੰਬਰ 780-297-6622 ਲੇਡੀਜ਼ ਕਾਂਟੈਕਟ ਕਰਮਜੀਤ ਕੌਰ ਸੰਧੂ, ਮੋਬਾਈਲ ਨੰਬਰ 780-298-2779 ਚਰਨਜੀਤ ਸਿੰਘ ਦਿਓਲ, ਗੁਰਿੰਦਰ ਸਿੰਘ ਸਿੱਧੂ, ਸਰਬਜੀਤ ਸਿੰਘ ਸਿੱਧੂ, ਕਲਵਿੰਦਰ ਸਿੰਘ ਸਿੱਧੂ, ਕਰਮਜੀਤ ਸਿੰਘ ਗਿੱਲ ਅਤੇ ਭਜਨ ਗਿੱਲ ਹਨ।
ਇਸ ਮੇਲੇ ਵਿੱਚ ਐਡਮਿੰਟਨ ਵਾਸੀਆਂ ਨੂੰ ਖੁੱਲ੍ਹਾ ਸੱਦਾ ਹੈ। ਆਪਣੇ ਪੰਜਾਬੀ ਸੱਭਿਆਚਾਰ ਅਤੇ ਮੇਲਿਆਂ ਦੀ ਰਿਵਾਇਤ ਨੂੰ ਜ਼ਿੰਦਾ ਰੱਖਣ ਲਈ ਇਹ ਉਪਰਾਲਾ ਚੱਲਦਾ ਰਹੇ, ਇਸ ਲਈ ਸਾਰੇ ਪੰਜਾਬੀ ਭਾਈਚਾਰੇ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।

