Oct 3, 2026

ਵੈਨਕੂਵਰ, 3 ਸਤੰਬਰ (ਮਲਕੀਤ ਸਿੰਘ)- ਦੂਜੀ ਵਿਸ਼ਵ ਜੰਗ ਦੌਰਾਨ ਵੈਨਕੂਵਰ ਵਿੱਚ ਨਜ਼ਰਬੰਦ ਕੀਤੇ ਗਏ ਜਾਪਾਨੀ ਮੂਲ ਦੇ ਲੋਕਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਇੱਕ ਵਿਸ਼ੇਸ਼ ਸਮਾਰਕ ਤਿਆਰ ਕੀਤਾ ਗਿਆ ਹੈ, ਜਿਸ ਦੇ ਪੱਥਰ ਉੱਤੇ 6,000 ਲੋਕਾਂ ਦੇ ਨਾਂ ਉੱਕਰੇ ਗਏ ਹਨ।

ਇਹ ਸਮਾਰਕ ਕੈਨੇਡਾ ਦੇ ਇਤਿਹਾਸ ਦੇ ਉਸ ਦਰਦਨਾਕ ਅਧਿਆਏ ਦੀ ਯਾਦ ਦਿਵਾਉਂਦਾ ਹੈ, ਜਦੋਂ ਦੂਜੀ ਵਿਸ਼ਵ ਜੰਗ ਦੌਰਾਨ ਜਾਪਾਨੀ ਮੂਲ ਦੇ ਕੈਨੇਡੀਅਨਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ
ਸਮਾਰਕ ਨਾਲ ਜੁੜੇ ਲੋਕਾਂ ਅਤੇ ਇਸ ਮੁੱਦੇ ਲਈ ਆਵਾਜ਼ ਉਠਾਉਣ ਵਾਲਿਆਂ ਦਾ ਕਹਿਣਾ ਹੈ ਕਿ ਨਜ਼ਰਬੰਦੀ ਕੀਤੇ ਜਾਣ ਦੇ ਇਸ ਇਤਿਹਾਸ ਬਾਰੇ ਲੋਕਾਂ ਅਤੇ ਖ਼ਾਸ ਕਰਕੇ ਨਵੀਂ ਪੀੜ੍ਹੀ ਵਿੱਚ ਹੋਰ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ।

ਸਮਾਰਕ ਉੱਤੇ ਹਜ਼ਾਰਾਂ ਨਾਂ ਦਰਜ ਹੋਣ ਕਾਰਨ ਇਹ ਸਿਰਫ਼ ਇੱਕ ਯਾਦਗਾਰੀ ਢਾਂਚਾ ਨਹੀਂ, ਸਗੋਂ ਉਨ੍ਹਾਂ ਹਜ਼ਾਰਾਂ ਵਿਅਕਤੀਆਂ ਅਤੇ ਪਰਿਵਾਰਾਂ ਦੀ ਪਛਾਣ ਨੂੰ ਸੰਭਾਲਣ ਦਾ ਵੀ ਇੱਕ ਯਤਨ ਹੈ, ਜਿਨ੍ਹਾਂ ਨੇ ਜੰਗ ਦੇ ਸਮੇਂ ਨਜ਼ਰਬੰਦੀ ਅਤੇ ਉਜਾੜੇ ਦਾ ਸੰਤਾਪ ਹੰਡਾਇਆ

ਕੈਪਸ਼ਨ  ਵੈਨਕੂਵਰ ਵਿੱਚ ਬਣੇ ਯਾਦਗਾਰੀ ਸਮਾਰਕ ਉੱਤੇ ਉੱਕਰੇ ਨਾਂ ਵੇਖਦੇ ਹੋਏ ਜਾਪਾਨੀ ਕੈਨੇਡੀਅਨ ਭਾਈਚਾਰੇ ਨਾਲ ਸਬੰਧਤ ਲੋਕ।

error: Content is protected !!