Oct 3, 2026
ਸੈਂਡ਼ੀ ਨੇ ਆਪਣੇ ਪਤੀ ਨੂੰ ਬੇਕਸੂਰ ਦੱਸਿਆ-
ਵੈਨਕੂਵਰ ( ਦੇ ਪ੍ਰ ਬਿ)-ਵੈਨਕੂਵਰ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ ਪੁਲੀਸ ਦੇ ਸੀਨੀਅਰ ਅਧਿਕਾਰੀ  ਕੈਲ ਦੋਸਾਂਝ (50) ਦੀ ਪਤਨੀ ਸੈਂਡੀ ਦੋਸਾਂਝ ਨੇ  ਸਰੀ ਸਿਟੀ ਦੀਆਂ ਚੋਣਾਂ ਚੋਂ ਲਾਂਭੇ ਹੋਣ ਦਾ ਫੈਸਲਾ ਕੀਤਾ ਹੈ। ਸਰੀ ਕੰਸਰਵੇਟਿਵ ਪਾਰਟੀ ਦੀ ਆਗੂ ਹੋਣਵੀਰ ਰੰਧਾਵਾ  ਵਲੋਂ ਜਾਰੀ ਇਕ ਪ੍ਰੈਸ ਨੋਟ ਰਾਹੀਂ ਉਹਨਾਂ ਦੀ ਉਮੀਦਵਾਰੀ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਉਸ ਨੇ ਸਰੀ ਕੰਜਰਵੇਟਿਵ ਪਾਰਟੀ ਦੀ ਉਮੀਦਵਾਰ ਵਜੋਂ ਆਪਣੀ ਚੋਣ ਮੁਹਿੰਮ ਵਿੱਢੀ ਹੋਈ ਸੀ। ਸੈਂਡੀ ਵਲੋਂ ਖੁਦ ਹੀ ਕੌਂਸਲ ਚੋਣਾਂ ਤੋਂ ਲਾਂਭੇ  ਹੋਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ  ਉਸਦਾ ਪਤੀ ਬਿਲਕੁਲ ਨਿਰਦੋਸ਼ ਹੈ ਤੇ ਅਦਾਲਤ ਚੋਂ ਬਾਇਜ਼ਤ ਬਰੀ ਹੋਏਗਾ।
ਸੈਂਡੀ ਦੋਸਾਂਝ ਨੇ ਵੈਨਕੂਵਰ ਪੁਲੀਸ ਤੇ ਦੋਸ਼ ਲਾਏ ਕਿ ਕੱਲ੍ਹ ਉਹ ਬਿਨਾਂ ਕਿਸੇ ਸੂਚਨਾ ਜਬਰੀ ਘਰ ਵਿੱਚ ਦਾਖਲ ਹੋਏ ਅਤੇ ਸਾਰੇ ਘਰ ਦੀ ਤਲਾਸ਼ੀ ਕਰਕੇ , ਉਨ੍ਹਾਂ ਦਾ ਮਰਜ਼ੀ ਤੋਂ ਬਗੈਰ ਕਈ ਦਸਤਾਵੇਜ ਆਪਣੇ ਨਾਲ ਲੈ ਗਏ।ਵੈਨਕੂਵਰ ਪੁਲੀਸ ਦੇ ਮੁਖੀ ਸਟੀਵ ਰਾਏ ਜੋ ਖੁਦ ਪੰਜਾਬੀ ਮੂਲ ਦੇ ਹਨ ਤੇ ਉਹਨਾਂ ਦਾ ਅਸਲ ਨਾਮ ਸਤਵਿੰਦਰ ਸਿੰਘ ਹੈ ਨੇ ਪੱਤਰਕਾਰ ਸੰਮੇਲਨ ’ਚ ਦੱਸਿਆ ਕਿ ਢਾਈ ਸਾਲ ਚੱਲੀ ਜਾਂਚ ਦੌਰਾਨ ਵੱਡੀ ਗਿਣਤੀ ਲੋਕ ਕੈਲ ਦੋਸਾਂਝ  ਵਲੋਂ ਉਨ੍ਹਾਂ ਦੀਆਂ ਰਕਮਾਂ ਦੱਬਣ ਦੀਆਂ ਸ਼ਿਕਾਇਤਾਂ ਲੈਕੇ ਆਏ।
error: Content is protected !!