Oct 3, 2026

ਓਟਵਾ- ਕੈਨੇਡਾ ਵਿਚ ਅਗਸਤ ਮਹੀਨੇ ਦੌਰਾਨ 41,700 ਨੌਕਰੀਆਂ ਖੁੱਸੀਆਂ ਹਨ। ਦੂਜੇ ਪਾਸੇ ਇੰਨੇ ਵੱਡੇ ਪੱਧਰ ’ਤੇ ਨੌਕਰੀਆਂ ਜਾਣ ਦੇ ਬਾਵਜੂਦ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ 6.4% ’ਤੇ ਸਥਿਰ ਬਣੀ ਰਹੀ ਹੈ। ਇਸ ਤੋਂ ਪਹਿਲਾਂ ਵਿਸ਼ਲੇਸ਼ਕਾਂ ਦੇ ਸਰਵੇਖਣ ਵਿੱਚ ਇਹ ਪੇਸ਼ੀਨਗੋਈ ਕੀਤੀ ਸੀ ਕਿ ਜੁਲਾਈ ਦੇ ਮਹੀਨੇ ਦੌਰਾਨ ਹੋਏ 75,100 ਨੌਕਰੀਆਂ ਦੇ ਭਾਰੀ ਵਾਧੇ ਤੋਂ ਬਾਅਦ ਅਗਸਤ ਵਿੱਚ ਲਗਪਗ 15,000 ਨੌਕਰੀਆਂ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਪਰ ਅਸਲ ਹਾਲਾਤ ਇਸ ਦੇ ਬਿਲਕੁਲ ਉਲਟ ਰਹੇ ਅਤੇ ਰੁਜ਼ਗਾਰ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ।

ਇਹ ਖੁਲਾਸਾ ਆਰਥਿਕ ਰਿਪੋਰਟ ਵਿਚ ਹੋਇਆ ਹੈ। ਇਹ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਵਿੱਤੀ ਬਾਜ਼ਾਰਾਂ ਵਿੱਚ ਤੁਰੰਤ ਪ੍ਰਤੀਕਿਰਿਆ ਦੇਖਣ ਨੂੰ ਮਿਲੀ, ਜਿਸ ਕਾਰਨ ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 0.51% ਡਿੱਗ ਕੇ C$1.3860 ‘ਤੇ ਆ ਗਿਆ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਪਿਛਲੇ ਸਾਲ ਤੋਂ ਪਰਵਾਸੀਆਂ ਨੂੰ ਦੋਹਰੀ ਮਾਰ ਪੈ ਰਹੀ ਹੈ। ਇਕ ਤਾਂ ਕੈਨੇਡਾ ਸਰਕਾਰ ਨੇ ਪੱਕੇ ਹੋਣ ਦੇ ਨਿਯਮ ਸਖਤ ਕਰ ਦਿੱਤੇ ਹਨ। ਦੂਜੇ ਪਾਸੇ ਨੌਕਰੀਆਂ ਜਾਣ ਦਾ ਖਦਸ਼ਾ ਬਰਕਰਾਰ ਹੈ ਤੇ ਨੌਕਰੀਆਂ ਲੱਭਣ ਲਈ ਨੌਜਵਾਨਾਂ ਨੂੰ ਜੂਝਣਾ ਪੈ ਰਿਹਾ ਹੈ।

error: Content is protected !!