Oct 3, 2026

ਬਰੈਂਪਟਨ- ਟੋਰਾਂਟੋ ਵਿਚ ਇਕ ਸਿੱਖ ਬਜੁਰਗ ਤੇ ਨਸਲੀ ਹਮਲੇ ਦੀ ਚਿੰਤਾਜਨਕ ਖਬਰ ਹੈ। ਦੱਸਿਆ ਗਿਆ ਹੈ ਕਿ ਬਜੁਰਗ ਤੇ  ਸਿੱਖ ਵਿਰੋਧੀ ਅਤੇ ਨਸਲੀ ਟਿੱਪਣੀਆਂ ਕਰਨ ਤੋਂ ਬਾਅਦ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਪੀੜਤ ਦੀ ਲੱਤ ’ਤੇ ਸੱਟ ਲੱਗੀ ਹੈ। ਪੁਲੀਸ ਮੁਤਾਬਕ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਅਤੇ ਮਾਮਲੇ ਦੀ ਜਾਂਚ ਹੇਟ ਕ੍ਰਾਈਮ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ।

ਟੋਰਾਂਟੋ ਪੁਲੀਸ ਅਨੁਸਾਰ ਇਹ ਘਟਨਾ 29 ਅਗਸਤ ਨੂੰ ਕੁਈਨਜ਼ ਕੀ ਵੈਸਟ  ਅਤੇ ਲੋਅਰ ਸਪੈਡਿਨਾ ਐਵੇਨਿਊ ਦੇ ਇਲਾਕੇ ਵਿੱਚ ਵਾਪਰੀ। ਪੁਲੀਸ ਦੀ ਮੁੱਢਲੀ ਜਾਂਚ ਮੁਤਾਬਕ ਇੱਕ ਅਣਪਛਾਤਾ ਵਿਅਕਤੀ ਬਿਨਾਂ ਕਿਸੇ ਉਕਸਾਵੇ ਦੇ ਇੱਕ ਸਿੱਖ ਵਿਅਕਤੀ ਅਤੇ ਉਸ ਦੇ ਨਾਲ ਮੌਜੂਦ ਗਵਾਹ ਕੋਲ ਪਹੁੰਚਿਆ। ਗੱਲਬਾਤ ਦੌਰਾਨ ਸ਼ੱਕੀ ਨੇ ਕਥਿਤ ਤੌਰ ’ਤੇ ਸਿੱਖ ਵਿਰੋਧੀ ਟਿੱਪਣੀਆਂ ਅਤੇ ਨਸਲੀ ਗਾਲ੍ਹਾਂ ਕੱਢੀਆਂ।ਇਸ ਤੋਂ ਬਾਅਦ ਸਥਿਤੀ ਅਚਾਨਕ ਹਿੰਸਕ ਹੋ ਗਈ। ਪੁਲੀਸ ਦੇ ਮੁਤਾਬਕ ਸ਼ੱਕੀ ਨੇ ਤੇਜ਼ਧਾਰ ਹਥਿਆਰ ਕੱਢ ਕੇ ਸਿੱਖ ਵਿਅਕਤੀ ’ਤੇ ਵਾਰ ਕਰ ਦਿੱਤਾ। ਚਾਕੂ ਦਾ ਵਾਰ ਉਸ ਦੀ ਲੱਤ ’ਤੇ ਲੱਗਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਅਤੇ ਸੱਟਾਂ ਨੂੰ ਜਾਨਲੇਵਾ ਨਹੀਂ ਦੱਸਿਆ ਗਿਆ ਹੈ।

error: Content is protected !!