Sep 8, 2026

ਸਨਮਾਨਿਤ ਅਧਿਆਪਕਾਂ ਨੂੰ ਵਧਾਈ ਅਤੇ ਜਿਲਾ ਸਿਖਿਆ ਅਫਸਰ ਦੀ ਯੋਗ ਅਗਵਾਈ ਲਈ ਧੰਨਵਾਦ-

ਤਰਨ ਤਾਰਨ – ਬੀਤੇ ਦਿਨੀਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੀਵ ਕੁਮਾਰ ਛਾਬੜਾ ਦੀ ਸੁਚੱਜੀ ਅਗਵਾਈ, ਨਿਰੰਤਰ ਹੌਸਲਾ-ਅਫ਼ਜ਼ਾਈ ਅਤੇ ਅਧਿਆਪਕ ਵਰਗ ਪ੍ਰਤੀ ਸਨੇਹ ਤੇ ਸਤਿਕਾਰ ਸਦਕਾ ਜ਼ਿਲ੍ਹੇ ਦੇ ਮਿਹਨਤੀ ਅਤੇ ਸਮਰਪਿਤ ਅਧਿਆਪਕ ਸਾਥੀਆਂ ਨੂੰ ਸਟੇਟ ਐਵਾਰਡ ਵਰਗੇ ਮਾਣਮੱਤੇ ਸਨਮਾਨ ਨਾਲ ਨਿਵਾਜੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਜਿਲੇ ਦੇ ਪੁਰਸਕਾਰ ਵਿਜੇਤਾ ਅਧਿਆਪਕਾਂ ਵਿਚ ਸ਼ਾਮਿਲ ਹਨ ਸ ਸੁਖਜਿੰਦਰਪਾਲ ਸਿੰਘ, ਸੁਖਜੀਤ ਕੌਰ, ਅਰੁਣ ਕੁਮਾਰ ਸ਼ਰਮਾ ਤੇ ਨੀਰਜ ਕੁਮਾਰ ਸੇਠੀ। ਇਹਨਾਂ ਅਧਿਆਪਕਾਂ ਨੂੰ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਵਲੋਂ ਸਨਮਾਨਿਤ ਕੀਤਾ ਗਿਆ।  ਇਹ ਪ੍ਰਾਪਤੀ ਕੇਵਲ ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਲਈ ਹੀ ਨਹੀਂ, ਸਗੋਂ ਸਮੁੱਚੇ ਜ਼ਿਲ੍ਹੇ ਲਈ ਵੀ ਬੇਹੱਦ ਮਾਣ ਅਤੇ ਗੌਰਵ ਦਾ ਵਿਸ਼ਾ ਹੈ। ਇਸ ਪ੍ਰਾਪਤੀ ਲਈ ਉਪ ਜਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੌਰ ਆਦੇਸ਼ ਸਿੰਘ , ਤਰਸੇਮ ਸਿੰਘ, ਇਕਬਾਲ ਸਿੰਘ, ਵਰੁਣ ਰੰਧਾਵਾ, ਸੰਦੀਪ ਸਿੰਘ,ਰਾਜਬੀਰ ਕੌਰ, ਜੈਸਮੀਨ ਕੌਰ ਤੇ ਸ ਸਰਬਜੀਤ ਸਿੰਘ ਸੁਪਰਡੈਂਟ ਜਿਲਾ ਸਿੱਖਿਆ ਦਫਤਰ ਤਰਨ ਤਾਰਨ ਵਲੋਂ ਜਿਥੇ ਸਨਮਾਨ ਪ੍ਰਾਪਤ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ਉਥੇ ਜਿਲਾ ਸਿਖਿਆ ਅਫਸਰ ਰਾਜੀਵ ਕੁਮਾਰ ਛਾਪੜਾ ਦੀ ਸੁਚੱਜੀ ਅਗਵਾਈ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਪ੍ਰੈਸ  ਨੂੰ ਇਹ ਜਾਣਕਾਰੀ ਸ ਸਰਬਜੀਤ ਸਿੰਘ ਸੁਪਰਡੈਂਟ ਵਲੋਂ ਦਿੱਤੀ ਗਈ।

Leave a Reply

Your email address will not be published. Required fields are marked *