Sep 9, 2026

ਅੰਮ੍ਰਿਤਸਰ:-07 ਸਤੰਬਰ-ਯੂਰਪ ਦੌਰੇ ਦੌਰਾਨ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼ੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਬਲਬੀਰ ਸਿੰਘ 96 ਕਰੋੜੀ ਪਾਵਨ ਹਾਜ਼ਰੀ ਵਿੱਚ ਗੁਰਦੁਆਰਾ ਸਿੰਘ ਸਭਾ ਨੋਵੇਲਾਰਾਇਟਲੀ ਵਿਖੇ ਸ਼ਸਤਰ ਦਰਸ਼ਨ ਸਮਾਗਮ ਬੜੀ ਸ਼ਰਧਾਉਤਸ਼ਾਹ ਅਤੇ ਚੜ੍ਹਦੀ ਕਲਾ ਨਾਲ ਸੰਪੰਨ ਹੋਇਆ। ਇਸ ਇਤਿਹਾਸਕ ਮੌਕੇ ’ਤੇ ਇਟਲੀ ਦੇ ਵੱਖ ਵੱਖ ਸ਼ਹਿਰਾਂ ਅਤੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀਬਾਬਾ ਬੰਦਾ ਸਿੰਘ ਬਹਾਦਰ ਜੀਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨਾਲ ਸਬੰਧਤ ਪਾਵਨ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕੀਤੇ। ਸੰਗਤਾਂ ਨੇ ਬੜੀ ਸ਼ਰਧਾ ਅਤੇ ਇਕਾਗਰਤਾ ਨਾਲ ਪੰਥ ਪਾਤਸ਼ਾਹ ਜੀ ਦੇ ਗੁਰਮਤਿਸਿੱਖ ਇਤਿਹਾਸਸ਼ਸਤਰ ਪਰੰਪਰਾ ਅਤੇ ਖਾਲਸਾ ਪੰਥ ਦੀ ਮਹਾਨ ਵਿਰਾਸਤ ਸਬੰਧੀ ਵਿਚਾਰ ਸਰਵਣ ਕੀਤੇ। ਪੂਰਾ ਸਮਾਗਮ ਜੈਕਾਰਿਆਂਗੁਰੂ ਪ੍ਰਤੀ ਅਟੁੱਟ ਸ਼ਰਧਾ ਅਤੇ ਪੰਥਕ ਜਜ਼ਬੇ ਨਾਲ ਭਰਪੂਰ ਰਿਹਾ।

ਇਸ ਮੌਕੇ ਉਨ੍ਹਾਂ ਦੇ ਨਾਲ ਜਥੇਦਾਰ ਗੁਰਚਰਨ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬਬਾਬਾ ਜਸਵਿੰਦਰ ਸਿੰਘ ਯੂ.ਐਸ.ਯੂਰਪ ਦੀ ਪ੍ਰਮੁੱਖ ਸਿੱਖ ਸ਼ਖ਼ਸੀਅਤ ਭਾਈ ਰਣਜੀਤ ਸਿੰਘ ਮਸੂਤਾ ਸਵੀਜ਼ਰਲਂੈਡਸਿੱਖ ਯੂਥ ਸਵੀਜ਼ਰਲੈਂਡ ਦੇ ਫਾਉਂਡਰ ਭਾਈ ਕਰਨਵੀਰ ਸਿੰਘ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਇਸ ਵਿਲੱਖਣ ਸਮਾਗਮ ਨੇ ਇਟਲੀ ਦੀਆਂ ਸੰਗਤਾਂ ਨੂੰ ਸਿੱਖ ਕੌਮ ਦੀ ਅਮੋਲਕ ਇਤਿਹਾਸਕ ਵਿਰਾਸਤ ਨਾਲ ਜੁੜਨ ਅਤੇ ਪਾਵਨ ਸ਼ਸਤਰਾਂ ਦੇ ਦਰਸ਼ਨ ਕਰਨ ਦਾ ਅਨਮੋਲ ਸੁਭਾਗ ਪ੍ਰਦਾਨ ਕੀਤਾ। ਗੁਰੂ ਸਾਹਿਬ ਜੀ ਸਮੂਹ ਸੰਗਤਾਂਪ੍ਰਬੰਧਕਾਂ ਅਤੇ ਸੇਵਾਦਾਰਾਂ ਉੱਤੇ ਆਪਣੀ ਮੇਹਰ ਭਰੀ ਨਜ਼ਰ ਬਣਾਈ ਰੱਖਣ ਅਤੇ ਸਮੂਹ ਸੰਗਤ ਨੂੰ ਗੁਮਤਿ ਨਾਲ ਜੁੜ ਕੇ ਪੰਥ ਦੀ ਚੜ੍ਹਦੀਕਲਾ ਲਈ ਸੇਵਾ ਦਾ ਬਲ ਬਖਸ਼ਣ।

Leave a Reply

Your email address will not be published. Required fields are marked *