ਲੁਧਿਆਣਾ-ਲੜਕੀਆਂ ਦਾ ਸਰਕਾਰੀ ਕਾਲਜ ਲੁਧਿਆਣਾ ਅਪਣੀਆਂ ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਲਈ ਵਿਸ਼ੇਸ਼ ਤੌਰ ਤੇ ਜਾਣਿਆਂ ਜਾਂਦਾ ਹੈ।ਅੱਜ ਕਾਲਜ ਦੇ ਵਿਹੜੇ ਸਾਹਿਤ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿੱਚ “ਅਣੂ” (ਮਿੰਨੀ ਪੱਤ੍ਰਿਕਾ) ਦਾ ਸਤੰਬਰ 2026 ਅੰਕ ਰੀਲੀਜ ਕੀਤਾ ਗਿਆ ਜਿਸ ਨਾਲ ਕਾਲਜ ਦੀਆਂ ਸਾਹਿਤਕ ਗਤੀਵਿਧੀਆਂ ਵਿੱਚ ਇੱਕ ਹੋਰ ਵਾਧਾ ਹੋਇਆ ਹੈ।ਕਿਸੇ ਸਾਹਿਤਕ ਪੱਤਰ ਦਾ ਨਿਰੰਤਰ ਪਚਵੰਜਾ ਸਾਲ ਪ੍ਰਕਾਸ਼ਿਤ ਹੋਣਾ ਸੰਪਾਦਕ ਤੇ ਪ੍ਰਕਾਸ਼ਿਕ ਸ੍ਰੀ ਸੁਰਿੰਦਰ ਕੈਲੇ ਦੀ ਮਾਨਮੱਤੀ ਪ੍ਰਾਪਤੀ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ।ਇਹ ਸ਼ਬਦ ਵਾਈਸ ਪ੍ਰਿੰਸੀਪਲ ਸ੍ਰੀਮਤੀ
ਸਰਿਤਾ ਨੇ ਨਵਾਂ ਅੰਕ ਰੀਲੀਜ ਕਰਦਿਆਂ ਕਹੇ।
ਪੰਜਾਬੀ ਵਿਭਾਗ ਦੇ ਸ੍ਰੀਮਤੀ ਗੁਰਵਿੰਦਰ ਕੌਰ ਨੇ ਕਿਹਾ ਕਿ ਮੈਂ ਲੰਬੇ ਸਮੇਂ ਤੋਂ ਅਣੂ ਦੀ ਪਾਠਿਕਾ ਹਾਂ। ਇਸ ਵਿਚਲੀਆਂ ਰਚਨਾਵਾਂ ਪਾਠਕਾਂ ਨੂੰ ਸਮਾਜ ਨਾਲ ਜੋੜਣ ਵਾਲੀਆਂ ਹੁੰਦੀਆਂ ਹਨ।ਮੈਂ ਪੱਤ੍ਰਿਕਾ
ਦੀ ਯੋਜਨਾਬੱਧ ਸੰਪਾਦਨਾਂ ਲਈ ਸੰਪਾਦਕ ਨੂੰ ਵਧਾਈ ਦਿੰਦੀ ਹਾਂ।ਡਾ. ਜਸਲੀਨ ਕੌਰ ਨੇ ਦੱਸਿਆ ਕਿ ਅਣੂ ਵਿਚਲੀਆਂ ਰਚਨਾਵਾਂ ਵਿਦਿਆਰਥੀਆਂ ਦੀਆਂ ਸਾਹਿਤਕ ਰੁਚੀਆਂ ਨੂੰ
ਪ੍ਰਫੁੱਲਿਤ ਕਰਦੀਆਂ ਹਨ। ਲੇਖਕਾਂ ਦੇ ਲੋਕ ਪੱਖੀ ਸਾਹਿਤਕ ਸਿਰਜਨਾ ਨਾਲ ਹੀ ਸਮਾਜ ਦਾ ਭਵਿੱਖ ਉੱਜਲ ਹੁੰਦਾ ਹੈ ਤੇ ਅਣੂ ਦੀਆਂ ਰਚਨਾਵਾਂ ਪਾਠਕਾਂ ਲਈ ਗਿਆਨ ਦਾ ਸਾਗਰ ਹੁੰਦੀਆਂ ਹਨ। ਸ੍ਰੀਮਤੀ ਉੱਤਮਦੀਪ ਕੌਰ ਨੇ ਅਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਸਰੋਤਿਆਂ ਦੀ ਭਰਵੀਂ ਹਾਜ਼ਰੀ, ਉਨ੍ਹਾ ਨੂੰ ਸਾਹਿਤ ਨਾਲ ਜੋੜਨ ਦਾ ਸੇਧਮਈ ਕਾਰਜ ਕਰੇਗੀ ਤੇ ਇੰਨਾ ਵਿੱਚੋਂ ਹੀ ਲੇਖਕ ਪੁੰਗਰਨਗੇ।ਸ੍ਰੀਮਤੀ ਨਿਰਮਲਜੀਤ ਕੌਰ ਤੇ ਹਰਪ੍ਰੀਤ ਕੌਰ ਨੇ ਕਿਹਾ ਕਿ ਇਸ ਕਾਲਜ ਵਿੱਚ ਅਣੂ ਦੇ ਪਚਵੰਜਵੇੰ ਸਾਲ ਦਾ ਲੋਕ ਅਰਪਣ ਕਰਨ ਨਾਲ ਸਾਡਾ ਸਿਰ ਮਾਣ ਨਾਲ ਉੱਚਾ ਹੋਇਆ ਹੈ।ਡਾ.ਜਸਕਰਨ ਕੌਰ ਨੇ ਪ੍ਰਿਸੀਪਲ ਮੈਡਮ ਵਲੋਂ ਇਸ ਮੌਕੇ ਤੇ ਸ਼ੁਭ ਇਛਾਵਾਂ ਭੇਂਟ ਕੀਤੀਆਂ। ਸ੍ਰੀਮਤੀ ਅਨੀਤਾ,ਕਮਲਦੀਪ ਕੌਰ ਤੇ ਅਮਨਦੀਪ ਕੌਰ ਨੇ ਆਪਣੇ ਵਿਚਾਰਾਂ ਨਾਲ ਸਾਂਝ ਪੁਆਈ।ਅਖੀਰ ਵਿੱਚ ਅਣੂ ਦੇ ਸੰਪਾਦਕ ਸੁਰਿੰਦਰ ਕੈਲੇ ਨੇ ਪ੍ਰਿਸੀਪਲ, ਵਾਈਸ ਪ੍ਰਿੰਸੀਪਲ, ਸਟਾਫ ਤੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕਾਲਜ ਵਿੱਚ ਆ ਕੇ ਹਮੇਸ਼ਾ ਹੀ ਨਵੀਂ ਊਰਜਾ ਨਾਲ ਲਬਰੇਜ਼ ਹੋ ਕੇ ਜਾਈਦਾ ਹੈ।
