Oct 3, 2026

ਦੇਵ ਸਿੱਧੂ, ਪ੍ਰੀਤ ਰਾਏ, ਰੂਪੀ ਕੰਡਾ, ਜੈਗ ਸਿੱਧੂ, ਅਮਰੀਕ ਨਾਰੰਗ, ਜਸਮੀਤ ਫੂਲਕਾ ਕੌਂਸਲਰ ਉਮੀਦਵਾਰ-

ਐਬਸਫੋਰਡ-ਬੀਤ ਦਿਨ ਨਾਮਜ਼ਦਗੀਆਂ ਦਾ ਆਖਰੀ ਦਿਨ ਸਮਾਪਤ ਹੋਣ ਉਪਰੰਤ ਐਬਟਸਫੋਰਡ ਮਿਉਂਸਪਲ ਚੋਣਾਂ ਲਈ ਲਈ ਮੌਜੂਦਾ ਮੇਅਰ ਰੌਸ ਸੀਮਨਜ ਦੇ ਮੁਕਾਬਲੇ ਵਿਚ ਤਿੰਨ ਹੋਰ ਮੇਅਰ ਉਮੀਦਵਾਰ ਮੈਦਾਨ ਵਿਚ ਨਿਤਰੇ ਹਨ। ਇਹਨਾਂ ਵਿਚ ਸ਼ਾਮਿਲ ਹੈ ਸੁਖੀ ਧਾਮੀ, ਪਾਲ ਮਾਹਿਲ ਤੇ ਡੇਵਿਡ ਪੈਲੀਕਨ। ਐਬਸਫੋਰਡ ਕੌਂਸਲ ਲਈ ਕੁੱਲ 45 ਲੋਕਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ, ਜਿਨ੍ਹਾਂ ਵਿੱਚ ਮੇਅਰ ਲਈ ਚਾਰ ਅਤੇ 8 ਕੌਂਸਲਰ ਸੀਟਾਂ  ਲਈ 21 ਉਮੀਦਵਾਰ ਸ਼ਾਮਲ ਹਨ। ਇਹਨਾਂ ਵਿਚ ਮੌਜੂਦਾ ਸਿਟੀ ਕੌਂਸਲਰ ਦੇਵ ਸਿੱਧੂ ਮੁੜ ਚੋਣ ਮੈਦਾਨ ਵਿਚ ਹਨ। ਉਹਨਾਂ ਤੋਂ ਇਲਾਵਾ ਰੀਐਲਟਰ ਜੈਗ ਸਿੱਧੂ, ਉਘੇ ਵਕੀਲ ਅਮਰੀਕ ਨਾਰੰਗ, ਪਹਿਲਵਾਨ ਜਸਮੀਤ ਫੂਲਕਾ, ਰੂਪੀ ਕੰਡਾ ਤੇ ਪ੍ਰੀਤ ਰਾਏ ਨੇ ਸਿਟੀ ਕੌਂਸਲਰ ਵਜੋਂ ਚੋਣ ਲੜ ਰਹੇ ਹਨ।

ਸਕੂਲ ਟਰੱਸਟੀ ਦੀਆਂ 7 ਸੀਟਾਂ ਲਈ 20 ਉਮੀਦਵਾਰ ਹਨ ਜਿਹਨਾਂ ਵਿਚ ਨੌਜਵਾਨ ਆਗੂ ਅਰਸ਼ ਕਲੇਰ, ਅੰਮ੍ਰਿਤ ਮੰਡ,  ਵਿਨੇ ਵੜੈਚ, ਰਾਜਵਿੰਦਰ ਸਿੰਘ ਸੰਧੂ, ਰੁਪਿੰਦਰ ਬਰਾੜ, ਤੇਜਵੀਰ ਪੰਧੇਰ, ਰਾਜ ਪਤਾਰਾ ਤੇ ਅਮਨਦੀਪ ਸਿੰਘ ਮੈਦਾਨ ਵਿਚ ਹਨ।

 

Leave a Reply

Your email address will not be published. Required fields are marked *

error: Content is protected !!