Sep 15, 2026

ਸਰੀ ( ਅਮਰਜੀਤ ਸਿੰਘ ਬਰਾੜ)- ਮਿਤੀ 13 ਸਿਤੰਬਰ-2026 ਐਤਵਾਰ ਨੂੂੰ ਪਿੰਡ ਸਮਰਾਏ ਦੀ ਸੰਗਤ ਵਲੋਂ ਬਾਬਾ ਸਾਂਈ ਸਿੰਘ,ਭਾਈ ਸੇਵਾ ਸਿੰਘ,ਭਾਈ ਗੋਪਾਲ ਸਿੰਘ ਅਤੇ ਬਾਬਾ ਧਿਆਨ ਦਾਸ ਜੀ ਦੀ ਯਾਦ ਵਿਚ ਸਲਾਨਾ ਸਮਾਗਮ ਕਰਵਾਇਆ ਗਿਆ।  ਸ਼ੁਕਰਵਾਰ ਨੂੰ ਅਖੰਡਪਾਠ ਸਹਿਬ ਅਰੰਭ ਕਰਵਾਏ ਗਏ ਅਤੇ ਲੰਗਰ ਦੀ ਸੇਵਾ ਸਮੂਹ ਸੰਗਤ ਦੇ ਸਹਿਯੋਗ ਨਾਲ ਤਿੰਨੇ ਦਿਨ ਕੀਤੀ ਗਈ।ਅੇੈਤਵਾਰ ਨੂੰ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ,ਉਪਰੰਤ ਗੁਰਬਾਣੀ ਕੀਰਤਨ ਅਤੇ ਲੰਗਰ ਦੀ ਸੇਵਾ ਸ਼ਰਧਾ ਭਾਵਨਾਂ ਨਾਲ ਕਰਵਾਈ ਗਈ।ਪਿੰਡ ਸਮਰਾਏ ਦੀਆਂ ਬੀਬੀਆਂ ਦੇ ਢਾਡੀ ਜੱਥੇ ਨੇ ਢਾਡੀ ਪਰਸੰਗ ਰਾਹੀ ਪਿੰਡ ਦਾ ਇਤਹਾਸ ਪੇਸ਼ ਕੀਤਾ ਅਤੇ ਭਾਈ ਗੁਰਦੇਵ ਸਿੰਘ ਨੇ ਪਿੰਡ ਦੇ ਮਹਾਂ ਪੁਰਖਾਂ ਦੇ ਜੀਵਨ ਸਬੰਧੀ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ।ਗੁਰਦਵਾਰਾ ਸਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਅਮਰਜੀਤ ਸਿੰਘ ਬਰਾੜ ਨੇ ਸੰਗਤ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *