Oct 5, 2026

ਵੱਖ ਵੱਖ ਭਾਈਚਾਰਾਆਂ ਦੇ ਲੋਕਾਂ ਨੇ ਕੀਤੀ ਸ਼ਮੂਲੀਅਤ-

ਵੈਨਕੂਵਰ,ਸਤੰਬਰ (ਮਲਕੀਤ ਸਿੰਘ)- ਸਰੀ ਦੇ ਫਲੀਟਵੁੱਡ ਇਲਾਕੇ ਵਿੱਚ 26ਵਾਂ ਫਲੀਟਵੁੱਡ ਕਮਿਊਨਿਟੀ ਮੇਲਾ ਬੜੀ ਧੂਮਧਾਮ, ਉਤਸ਼ਾਹ ਅਤੇ ਨਾਲ ਮਨਾਇਆ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਮਾਈਨਿੰਗ ਮੰਤਰੀ ਜਗਰੂਪ ਸਿੰਘ ਬਰਾੜ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੇਲੇ ਵਿੱਚ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੇਲੇ ‘ਚ ਪਰਿਵਾਰਾਂ ਸਮੇਤ ਪਹੁੰਚੇ ਲੋਕਾਂ ਨੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ, ਮਨੋਰੰਜਕ ਪ੍ਰੋਗਰਾਮਾਂ ਅਤੇ ਹੋਰ ਗਤੀਵਿਧੀਆਂ ਦੇ ਨਾਲ ਨਾਲ ਖਾਣ ਪੀਣ ਵਾਲੇ ਸਟਾਲਾਂ ਤੋਂ ਵੱਖ ਵੱਖ ਤਰ੍ਹਾਂ ਦੇ ਭੋਜਨ ਦਾ ਆਨੰਦ ਵੀ ਮਾਣਿਆ । ਜਗਰੂਪ ਸਿੰਘ ਬਰਾੜ ਨੇ ਮੇਲੇ ਵਿੱਚ ਪਹੁੰਚਣ ਵਾਲੇ ਲੋਕਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਭਾਈਚਾਰੇ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਦੇ ਨਾਲ-ਨਾਲ ਵੱਖ-ਵੱਖ ਸੱਭਿਆਚਾਰਾਂ ਵਿਚਕਾਰ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ ਵੱਖ-ਵੱਖ ਗਤੀਵਿਧੀਆਂ ਵਾਲਾ ਇਹ ਮੇਲਾ  ਯਾਦਗਾਰੀ ਹੋ ਨਿਬੜਿਆ।
ਮੇਲੇ ਦੀਆਂ ਵੱਖ ਵੱਖ ਤਸਵੀਰਾਂ

Leave a Reply

Your email address will not be published. Required fields are marked *

error: Content is protected !!