Sep 15, 2026

ਵੈਨਕੂਵਰ,14 ਸਤੰਬਰ (ਮਲਕੀਤ ਸਿੰਘ)- ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸੇਵਾ ਮੁਕਤ ਮੁਲਾਜ਼ਮਾ ਨਾਲ ਸੰਬੰਧਿਤ ਪੀਏਯੂ ਫੈਮਿਲੀ ਐਸੋਸੀਏਸ਼ਨ ਵੱਲੋਂ11ਵਾਂ ਸਲਾਨਾ ਮੇਲਾ ਸਰੀ ਦੀ 88 ਸਟਰੀਟ ਤੇ ਸਥਿਤ ਬੇਅਰ ਕਰੀਕ ਪਾਰਕ ਵਿੱਚ ਧੂਮ ਧੜੱਕੇ ਨਾਲ ਮਨਾਇਆ ਗਿਆ
ਗੁਲਜਾਰ ਸਿੰਘ ਬਲਿੰਗ ਨੇ ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਤੇ ਇਹ ਮੇਲਾ ਪੇਰੈਂਟਸ ਅਤੇ ਗਰੈਂਡਪੇਰੈਂਟਸ ਦੀ ਯਾਦ ਨੂੰ ਸਮਰਪਿਤ ਸੀ ਇਸ ਮੇਲੇ ਵਿੱਚ ਪੰਜਾਬੀ ਭਾਈਚਾਰੇ ਦੀਆਂ ਹੋਰ ਸ਼ਖਸੀਅਤਾਂ ਨੂੰ ਇਲਾਵਾ ਫੈਡਰਲ ਮੰਤਰੀ ਰਣਦੀਪ ਸਰਾਏ,ਡਾ: ਐਮਕੇ ਤਿਵਾੜੀ, ਡਾ: ਅੰਮ੍ਰਿਤਪਾਲ ਸਿੰਘ ਰੰਧਾਵਾ, ਡਾ: ਜਸਬੀਰ ਸਿੰਘ ਰੋਮਾਣਾ, ਕੈਪਟਨ ਰਣਜੀਤ ਸਿੰਘ ਵਲਿੰਗ,ਡਾ: ਗੁਰਪ੍ਰੀਤ ਸਿੰਘ ਸੰਧੂ, ਡਾ: ਹਰਪ੍ਰੀਤ ਸਿੰਘ ਚਾਹਲ, ਪਰਮਿੰਦਰ ਸਿੰਘ ਚਾਹਲ,ਡਾ: ਨਿਰਮਲ ਕੌਰ ਡਾ: ਸਰਬਜੀਤ ਕੌਰ ਰੰਧਾਵਾ, ਡਾ: ਰਮਿੰਦਰ ਸਿੰਘ ਕੰਗ, ਡਾ: ਰਵਿੰਦਰ ਗਰੇਵਾਲ, ਡਾ:ਅਮਰਜੀਤ ਸਿੰਘ ਸਰਾਂ, ਡਾ: ਕੁਲਵੰਤ ਸਿੰਘ, ਹਰਸੋਨੀਆ ਵਲਿੰਗ ਅਤੇ ਗੁਰਚਰਨ ਸਿੰਘ ਦਿਓਲ ਵੀ ਹਾਜ਼ਰ ਸਨ ਇਸ ਮੌਕੇ ਤੇ ਜਿੱਥੇ ਕਿ ਸਾਰਿਆਂ ਨੇ ਰਲ ਮਿਲ ਕੇ ਆਪਣੀਆਂ ਪੁਰਾਣੀਆਂ ਯਾਦਗਾਰੀ ਸਾਂਝਾ  ਨੂੰ ਤਾਜ਼ਾ ਕੀਤਾ ਉੱਥੇ ਤਿਆਰ ਕੀਤੇ ਸਵਾਦਲੇ ਭੋਜਨ ਦਾ ਵੀ ਸਾਰਿਆਂ ਨੇ ਰਲ ਮਿਲ ਕੇ ਆਨੰਦ ਮਾਣਿਆ

ਕੈਪਸ਼ਨ ਮੇਲੇ ‘ਚ ਸ਼ਾਮਿਲ ਹੋਏ ਮਹਿਮਾਨਾਂ ਦੀ ਇੱਕ ਤਸਵੀਰ

Leave a Reply

Your email address will not be published. Required fields are marked *