Screenshot
ਸਰੀ ( ਦੇ ਪ੍ਰ ਬਿ)- ਕੌਂਸਲਰ ਲਿੰਡਾ ਐਨਿਸ ਦੀ ਅਗਵਾਈ ਵਾਲੀ ਸਲੇਟ ਸਰੀ ਫਸਟ ਦੀ ਤਰਫੋਂ ਉਘੇ ਵਕੀਲ ਗਗਨ ਨਾਹਲ ਕੌਂਸਲਰ ਵਜੋਂ ਚੋਣ ਲੜ ਰਹੇ ਹਨ। ਪੰਜਾਬੀ ਨੌਜਵਾਨ ਗਗਨ ਨਾਹਲ ਯੂਬੀ ਸੀ ਤੋਂ ਰਾਜਨੀਤੀ ਸ਼ਾਸਤਰ ਅਤੇ ਏਸ਼ੀਆਈ ਭਾਸ਼ਾ ਅਤੇ ਸੱਭਿਆਚਾਰ ਦੇ ਵਿਸ਼ਿਆਂ ਵਿਚ ਗ੍ਰੈਜੂਏਟ ਹਨ। ਉਸ ਉਪਰੰਤ ਉਹਨਾਂ ਨੇ ਯੂਕੇ ਦੀ ਲੈਸਟਰ ਯੂਨੀਵਰਸਿਟੀ ਤੋਂ ਲਾਅ ਦੀ ਬੈਚਲਰ ਡਿਗਰੀ ਪ੍ਰਾਪਤ ਕੀਤੀ ਅਤੇ 2020 ਵਿੱਚ ਬ੍ਰਿਟਿਸ਼ ਕੋਲੰਬੀਆ ਬਾਰ ਐਸੋਸੀਏਸ਼ਨ ਦੇ ਮੈਂਬਰ ਬਣੇ। ਨਾਹਲ ਅਪਰਾਧਿਕ ਮਾਮਲਿਆਂ ਵਿਚ ਬਚਾਅ ਪੱਖ ਦੇ ਵਕੀਲ ਹਨ ਤੇ ਉਹਨਾਂ ਦੀ ਆਪਣੇ ਪੇਸ਼ੇ ਵਿਚ ਇਕ ਅਲਗ ਪਹਿਚਾਣ ਹੈ। ਕਨੂੰਨੀ ਖੇਤਰ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਬੇਹਤਰੀਨ ਸੇਵਾਵਾਂ ਨਿਭਾਉਣ ਬਦਲੇ ਉਹਨਾਂ ਨੂੰ ਕਿੰਗ ਚਾਰਲਸ III ਕੋਰੋਨੇਸ਼ਨ ਮੈਡਲ ਨਾਲ ਸਨਮਾਨਿਆ ਜਾ ਚੁੱਕਾ ਹੈ। ਉਹ ਆਪਣੇ ਮਾਤਾ-ਪਿਤਾ ਅਤੇ ਡਾਕਟਰ ਪਤਨੀ ਨਾਲ ਸਰੀ ਪੈਨੋਰਮਾ ਰਿਜ ਇਲਾਕੇ ਦਾ ਵਸਨੀਕ ਹੈ। ਉਹ ਕਮਿਊਨਿਟੀ ਦੇ ਸਾਂਝੇ ਕੰਮਾਂ ਅਤੇ ਹੋਰ ਸਮਾਜ ਸੇਵੀ ਕਾਰਜਾਂ ਵਿਚ ਹਮੇਸ਼ਾਂ ਵਧ ਚੜਕੇ ਹਿੱਸਾ ਪਾਉਣਾ ਆਪਣਾ ਫਰਜ਼ ਸਮਝਦਾ ਹੈ।
ਉਸਨੇ ਸਰੀ ਨੂੰ ਇਕ ਬੇਹਤਰ ਸ਼ਹਿਰ ਬਣਾਉਣ ਅਤੇ ਸਰਬਪੱਖੀ ਵਿਕਾਸ ਲਈ ਲਿੰਡਾ ਐਨਿਸ ਦੀ ਅਗਵਾਈ ਨੂੰ ਯੋਗ ਸਮਝਦਿਆਂ ਸਰੀ ਫਸਟ ਸਲੇਟ ਦੀ ਚੋਣ ਕੀਤੀ ਹੈ। ਉਹ ਚਾਹੁੰਦੇ ਹਨ ਕਿ ਸਰੀ ਨੂੰ ਜਨਤਕ ਸੁਰੱਖਿਆ ਦੇ ਮਾਮਲੇ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਨਾਲ ਸਰੀ ਨੂੰ ਰਹਿਣਯੋਗ ਬਣਾਉਣਾ, ਕਾਰੋਬਾਰੀਆਂ ਲਈ ਸੁਰੱਖਿਅਤ ਕਾਰੋਬਾਰ , ਨੌਜਵਾਨਾਂ ਲਈ ਬੇਹਤਰ ਤੇ ਚੰਗੇਰੇ ਮੌਕੇ ਪ੍ਰਦਾਨ ਕਰਨਾ ਅਤੇ ਸ਼ਹਿਰ ਦੀ ਆਰਥਿਕਤਾ ਨੂੰ ਮਜਬੂਤੀ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹਨ। ਸਰੀ ਫਸਟ ਨਾਲ ਆਪਣੀ ਚੋਣ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਦੀ ਸ਼ਹਿਰੀਆਂ ਨੂੰ ਅਪੀਲ ਹੈ ਕਿ ਸ਼ਹਿਰ ਦੇ ਬੇਹਤਰ ਤੇ ਸੁਰੱਖਿਅਤ ਭਵਿੱਖ ਲਈ ਯੋਗ ਆਗੂ ਅਤੇ ਸਮਰਪਿਤ ਟੀਮ ਦੀ ਚੋਣ ਜਰੂਰੀ ਹੈ।
